16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖਾਲਸੇ ਦੇ ਸਾਜਨਾ ਦਿਵਸ ਤੇ ਸਿੱਖ ਹੋਣ ਨਾਤੇ ਮੁੱਖ ਮੰਤਰੀ ਪੰਜਾਬ ਆਪਣੇ...

ਖਾਲਸੇ ਦੇ ਸਾਜਨਾ ਦਿਵਸ ਤੇ ਸਿੱਖ ਹੋਣ ਨਾਤੇ ਮੁੱਖ ਮੰਤਰੀ ਪੰਜਾਬ ਆਪਣੇ ਨਾਮ ਨਾਲ ” ਸਿੰਘ ” ਸ਼ਬਦ ਵਰਤਣ ਦਾ ਐਲਾਨ ਕਰਨ -ਵਿਰਕ

ਪੁਰਾਣੇ 18 ਮੁੱਖ ਮੰਤਰੀ ਆਪਣੇ ਨਾਮ ਨਾਲ ਸਿੰਘ ਅਤੇ ਕੌਰ ਸ਼ਬਦ ਨੂੰ ਦੇਂਦੇ ਰਹੇ ਮਹੱਤਤਾ

ਪੰਜਾਬ ਅਤੇ ਹਰਿਆਣਾ ਦੀ 1966 ਦੀ ਵੰਡ ਤੋਂ ਬਾਅਦ ਹੋਂਦ ਵਿੱਚ ਆਏ ਸੂਬੇ ਪੰਜਾਬ ਦਾ ਇਤਿਹਾਸ ਰਿਹਾ ਕਿ ਹੁਣ ਤੱਕ ਸੂਬੇ ਦਾ ਮੁੱਖ ਮੰਤਰੀ ਸਿੱਖ ਭਾਈਚਾਰੇ ਨਾਲ ਸਬੰਧਤ ਹੀ ਬਣਦਾ ਆਇਆਂ ਹੈ ਅਤੇ ਇਹਨਾ ਹੁਣ ਤੱਕ ਬਣੇ 18 ਮੁੱਖ ਮੰਤਰੀਆਂ ਨੇ ਆਪਣੇ ਨਾਮ ਨਾਲ ਸਿੰਘ ਅਤੇ ਕੌਰ ਸ਼ਬਦ ਨੂੰ ਵੱਡੀ ਮਹੱਤਤਾ ਦਿੱਤੀ ਹੈ, ਜਦ ਕਿ ਸੂਬੇ ਦੇ 19ਵੇਂ ਮੁੱਖ ਮੰਤਰੀ ਬਣੇ ਭਗਵੰਤ ਸਿੰਘ ਮਾਨ ਨੇ ਆਪਣੇ ਨਾਮ ਨਾਲੋ ਸਿੰਘ ਸ਼ਬਦ ਨੂੰ ਹਟਾ ਕੇ ਇਕੱਲਾ ਭਗਵੰਤ ਮਾਨ ਹੀ ਵਰਤਿਆਂ ਜਾ ਰਿਹਾ ਹੈ,ਜਦ ਕਿ ਉਹ ਇੱਕ ਸਿੱਖ ਪਰਿਵਾਰ ਚੋ ਹਨ , ਉਹਨਾਂ ਨੂੰ ਵੀ ਮਾਣ ਨਾਲ ਆਪਣੇ ਨਾਮ ਨਾਲ ਸਿੰਘ ਸ਼ਬਦ ਵਰਤਣ , ਜੇਕਰ ਉਹ ਪਹਿਲਾਂ ਵਿਸਾਰ ਗਏ ਸਨ ਤਾ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੇ ਪ੍ਰਗਟ ਦਿਵਸ ਤੇ ਇਸ ਗੱਲ ਦਾ ਐਲਾਨ ਜਰੂਰ ਕਰਨ , ਇਸ ਦੀ ਮੰਗ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਸਜਾ ਕੇ ਸਿੰਘ ਅਤੇ ਕੌਰ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਸੀ , ਜਿਸ ਦਾ ਮਾਣ ਸਤਿਕਾਰ ਸਾਨੂੰ ਅੱਜ ਵੀ ਸਾਡੇ ਪਹਿਰਾਵੇ ਸਮੇਤ ਦੇਸ਼ਾ ਵਿਦੇਸ਼ਾਂ ਚ ਮਿਲ ਰਿਹਾ ਹੈ , ਇਸ ਲਈ ਮਜੌਦਾ ਮੁੱਖ ਮੰਤਰੀ ਵੱਲੋ ਖੁਦ ਆਪ ਹੀ ਬੋਲਣ ਅਤੇ ਲਿਖਣ ਵੇਲੇ ਸਿੰਘ ਸ਼ਬਦ ਨਹੀ ਵਰਤਿਆ ਜਾ ਰਿਹਾ ਜਦ ਕਿ ਪੰਜਾਬੀ ਸੂਬਾ ਬਣਨ ਤੋ ਪਹਿਲਾਂ ਪਰਤਾਪ ਸਿੰਘ ਕੈਰੋਂ ਤੋ ਲੈ ਕੇ ਸੂਬਾ ਬਣਨ ਤੋ ਹੁਣ ਤੱਕ ਦੇ ਪਹਿਲੇ ਮੁੱਖ ਮੰਤਰੀ ਗੁਰਮੁੱਖ ਸਿੰਘ ਮੁਸਾਫਿਰ,ਗੁਰਨਾਮ ਸਿੰਘ, ਲਛਮਣ ਸਿੰਘ, ਪਰਕਾਸ਼ ਸਿੰਘ ਬਾਦਲ, ਜੈਲ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ,ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਨਾਮ ਹਨ ਜੋ ਸਮੇਂ ਸਮੇਂ ਸਿਰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦੇ ਰਹੇ ਹਨ ਇਹਨਾਂ ਚੋ ਕਈ ਅਜੀਹੇ ਵੀ ਸਨ ਜੋ ਕਾਫੀ ਵਾਰ ਸੂਬੇ ਦੇ ਮੁਖੀ ਵਜੋ ਸੇਵਾਵਾਂ ਨਿਭਾ ਕੇ ਗਏ ਹਨ, ਪਰ ਕਿਸੇ ਨੇ ਵੀ ਆਪਣੇ ਨਾਮ ਨਾਲੋ ਸਿੰਘ ਸ਼ਬਦ ਨਹੀ ਹਟਾਇਆਂ ਭਾਵੇ ਆਪਣੇ ਕੰਮਾਂ ਅਨੁਸਾਰ ਕੋਈ ਸਿੱਖ ਪੰਥ ਦਾ ਵਿਰੋਧੀ ਵੀ ਕਿਉ ਨਾ ਗਰਦਾਨਿਆ ਗਿਆ ਹੋਵੇ , ਇਸ ਲਈ ਉਹ ਆਪਣੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋਂ ਅਪੀਲ ਕਰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੀ ਸੰਗਤਾਂ ਅੱਗੇ ਆਪਣੇ ਨਾਮ ਨਾਲ ਸਿੰਘ ਜੋੜ ਕੇ ਪੇਸ਼ ਕਰਨ ਜੀ ਤਾ ਜੋ ਇਸ ਸ਼ਬਦ ਦੀ ਮਹੱਤਤਾ ਨੂੰ ਪੰਜਾਬ ਦੇ ਸਿਆਸੀ ਰੰਗ ਵਿੱਚ ਸੁਰਜੀਤ ਰੱਖਿਆ ਜਾ ਸਕੇ

Today Now News

RELATED ARTICLES
- Advertisment -

POPULAR POSTS