16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਣਕ ਦੀ ਆਮਦ ਨੂੰ ਲੈ ਕੇ ਮੰਡੀ ’ਚ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਕਣਕ ਦੀ ਆਮਦ ਨੂੰ ਲੈ ਕੇ ਮੰਡੀ ’ਚ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨ

ਖੰਨਾ, 13 ਅਪ੍ਰੈਲ (ਪਰਮਜੀਤ ਸਿੰਘ ਧੀਮਾਨ) – ਏਸ਼ੀਆ ਦੀ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿਚ ਇਸ ਵਾਰ ਕਣਕ ਦੀ ਆਮਦ ਨੂੰ ਲੈ ਕੇ ਕਿਸਾਨਾਂ ਦੇ ਨਾਲ ਨਾਲ ਆੜ੍ਹਤੀ ਵੀ ਡਾਢੇ ਪ੍ਰੇਸ਼ਾਨ ਹਨ ਕਿਉਂਕਿ ਇਸ ਵਾਰ ਕਣਕ ਦਾ ਝਾੜ ਸਖ਼ਤ ਗਰਮੀ ਪੈਣ ਕਾਰਨ ਘੱਟ ਗਿਆ ਹੈ ਅਤੇ ਫਸਲ ਵੀ ਮੰਡੀਆਂ ਵਿਚ ਲੇਟ ਪੁੱਜੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦਾ ਝਾੜ ਘਟਣ ਦਾ ਕਾਰਨ ਇਸ ਵਾਰ ਬਾਰਸ਼ਾਂ ਦਾ ਜ਼ਿਆਦਾ ਪੈਣਾ ਸੀ, ਜਿਸ ਕਾਰਨ ਕਣਕ ਨੂੰ ਸਹੀ ਹਵਾ ਤੇ ਧੁੱਪ ਨਹੀਂ ਮਿਲੀ, ਦੂਜਾ ਕਾਰਨ ਇਸ ਵਾਰ ਮਾਰਚ ਮਹੀਨੇ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਦਾਣਾ ਸੁੰਘੜਨਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇੱਕਲੀ ਇਸ ਮੰਡੀ ਵਿਚ 11.36.563 ਕੁਇੰਟਲ ਕਣਕ ਪੁੱਜੀ ਸੀ। ਇਸ ਵਾਰ ਕਣਕ ਦੀ ਸਰਕਾਰੀ ਖ੍ਰੀਦ ਪਹਿਲੀ ਅਪਰੈਲ ਦੀ ਥਾਂ 9 ਅਪਰੈਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ’ਤੇ ਸ਼ੁਰੂ ਹੋਈ। ਇਸੇ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਐਸ. ਐਸ. ਚੀਮਾ ਨੇ ਦੱਸਿਆ ਕਿ ਅੱਜ ਤੱਕ ਮੰਡੀ ਵਿਚ ਪੁੱਜੀ। ਕਣਕ ਦੀ ਨਵੀਂ ਫਸਲ 1.38.578 ਕੁਇੰਟਲ ਵਿਚੋਂ ਪਨਗ੍ਰੇਨ ਨੇ 3766 ਕੁਇੰਟਲ, ਮਾਰਕਫੈਡ ਨੇ 6570 ਕੁਇੰਟਲ, ਪਨਸਪ ਨੇ 733 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 5819 ਕੁਇੰਟਲ, ਐਫ.ਸੀ.ਆਈ ਨੇ 2512 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਨੇ 1.18.177 ਕੁਇੰਟਲ ਕਣਕ ਖ਼੍ਰੀਦੀ ਹੈ। ਸ੍ਰੀ ਚੀਮਾ ਅਨੁਸਾਰ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ ਮੰਡੀ ਵਿਚ ਸਿਰਫ਼ 60 ਪ੍ਰਤੀਸ਼ਤ ਕਣਕ ਪੁੱਜਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਖ੍ਰੀਦੀ ਫਸਲ ਦੀ 59 ਪ੍ਰਤੀਸ਼ਤ ਲਿਫਟਿੰਗ ਹੋ ਚੁੱਕੀ ਹੈ। ਇਸੇ ਦੌਰਾਨ ਕਿਸਾਨ ਆਗੂ ਜਸਵੰਤ ਸਿੰਘ ਬੀਜਾ, ਰਣਯੋਧ ਸਿੰਘ ਰੁਪਾਲੋਂ, ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਗਟ ਸਿੰਘ ਆਦਿ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।

Today Now News

RELATED ARTICLES
- Advertisment -

POPULAR POSTS