17.4 C
Chandigarh

TODAY NOW NEWS

Friday, March 20, 2026
HomeBREAKING NEWSBig Breaking : PTC ਦੇ MD ਰਬਿੰਦਰ ਨਰਾਇਣ ਨੂੰ ਪੰਜਾਬ ਪੁਲਿਸ ਨੇ...

Big Breaking : PTC ਦੇ MD ਰਬਿੰਦਰ ਨਰਾਇਣ ਨੂੰ ਪੰਜਾਬ ਪੁਲਿਸ ਨੇ ਲਿਆ ਹਿਰਾਸਤ ‘ਚ

ਚੰਡੀਗੜ੍ਹ : ਪੀਟੀਸੀ ਚੈਨਲ ਦੇ President-cum-MD ਰਬਿੰਦਰ ਨਰਾਇਣ ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਹਨਾਂ ਤੋਂ ਪੀਟੀਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਦਰਜ ਕਰਵਾਈ ਐੱਫ਼ ਆਈ ਆਰ ਦੇ ਸਬੰਧ ਵਿਚ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਬਿੰਦਰ ਨਾਰਾਇਣ ਨੂੰ ਗੁੜਗਾਓਂ ਵਿਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ।ਜ਼ਿਕਰਯੋਗ ਹੈ ਕਿ ਇਕ ਮਿਸ ਪੰਜਾਬ ਪ੍ਰਤੀਯੋਗੀ ਵੱਲੋਂ ਦਰਜ ਕਰਵਾਈ ਗਈ ਇਕ ਐਫਆਈਆਰ ਬਾਰੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ।

ਪੀਟੀਸੀ ਹਰ ਸਾਲ ਕਰਵਾਉਂਦਾ ਹੈ ਸੁੰਦਰਤਾ ਮੁਕਾਬਲੇ

ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ, “ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਕਦਮ ਹੈ। ਇਸ ਮਾਮਲੇ ਵਿੱਚ ਬਣਾਈ ਗਈ ਐਸਆਈਟੀ ਪਹਿਲਾਂ ਹੀ ਐਮਡੀ ਰਬਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਦਿੱਤਾ ਹੈ ਅਤੇ ਸਾਰੇ ਡੀਵੀਆਰ ਪੁਲਿਸ ਕੋਲ ਹਨ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਨੈਂਸੀ ਘੁੰਮਣ ਅਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈੱਟਵਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਦੇ ਵੀ ਸਾਡੇ ਨਾਲ ਜੁੜੇ ਨਹੀਂ ਸਨ।

Today Now News

RELATED ARTICLES
- Advertisment -

POPULAR POSTS