ਖੰਨਾ, 4 ਅਪ੍ਰੈਲ (ਪਰਮਜੀਤ ਸਿੰੰਘ ਧੀਮਾਨ) – ਸਥਾਨਕ ਸਮਰਾਲਾ ਰੋਡ ਸਥਿਤ ਏ.ਐਸ ਕਾਲਜ ਆਫ਼ ਐਜੂਕੇਸ਼ਨ ਕਲਾਲਮਾਜਰਾ ਵਿਖੇ 15ਵਾਂ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਸਮਾਗਮ ਦਾ ਅਰੰਭ ਮਾਰਚ ਪਾਸਟ ਤੇ ਝੰਡੇ ਦੀ ਰਸਮ ਉਪਰੰਤ ਕੀਤਾ ਗਿਆ। ਇਸ ਮੌਕੇ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ਜਿਵੇਂ 100 ਮੀਟਰ ਦੌੜ ਵਿਚ ਹਰਿੰਦਰ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ, ਗੁਰਪ੍ਰੀਤ ਸਿੰਘ ਨੇ ਤੀਜਾ, ਜੈਵਲਿਨ ਥ੍ਰੋ ਹਰਿੰਦਰ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਤੇ ਜਗਦੀਪ ਸਿੰਘ ਨੇ ਤੀਜਾ, ਪਿਛੇ ਦੌੜ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਤੇ ਮਨਿੰਦਰ ਸਿੰਘ ਤੀਜਾ, ਸ਼ਾਟਪੁੱਟ ’ਚ ਹਰਿੰਦਰ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਤੇ ਬਲਜੀਤ ਸਿੰਘ ਨੇ ਤੀਜਾ, 200 ਮੀਟਰ ’ਚ ਪਰਮਿੰਦਰ ਪਹਿਲੇ, ਨਵਨੀਤ ਸਿੰਘ ਦੂਜੇ ਤੇ ਅਮਨਪ੍ਰੀਤ ਸਿੰਘ ਤੀਜੇ, ਡਿਸਕਸ ਥ੍ਰੋ ਵਿਚ ਮਨਿੰਦਰ ਪਾਲ ਸਿੰਘ ਪਹਿਲੇ, ਹਰਿੰਦਰ ਸਿੰਘ ਦੂਜੇ ਤੇ ਗੁਰਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ ਲੜਕੀਆਂ ਦੇ 100 ਮੀਟਰ ਦੌੜ ਵਿਚ ਅਰਸ਼ਦੀਪ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਤੇ ਕਿਰਨ ਚੌਹਾਨ ਨੇ ਤੀਜਾ, ਜੈਵਲਿਨ ਥ੍ਰੋ ਵਿਚ ਪ੍ਰਿਅੰਕਾ ਸ਼ਰਮਾ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਤੇ ਰਾਜਵਿੰਦਰ ਕੌਰ ਨੇ ਤੀਜਾ, ਪਿਛੇ ਦੌੜ ਵਿਚ ਨਵਦੀਪ ਕੌਰ ਔਜਲਾ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਤੇ ਕਿਰਨ ਚੌਹਾਨ ਨੇ ਤੀਜਾ, ਚਾਟੀ ਰੇਸ ਵਿਚ ਮਨਪ੍ਰੀਤ ਕੌਰ ਪਹਿਲੇ, ਰਾਜਵਿੰਦਰ ਕੌਰ ਦੂਜੇ ਤੇ ਕਿਰਨ ਚੌਹਾਨ ਤੀਜੇ, ਸ਼ਾਟਪੁੱਟ ਵਿਚ ਪ੍ਰਿਅੰਕਾ ਸ਼ਰਮਾ ਨੇ ਪਹਿਲੇ, ਆਸ਼ੂ ਦੂਜੇ ਤੇ ਸੁਖਦੀਪ ਕੌਰ ਤੀਜੇ, 200 ਮੀਟਰ ਦੌੜ ਵਿਚ ਅਰਸ਼ਦੀਪ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਤੇ ਆਸ਼ੂ ਨੇ ਤੀਜਾ, ਲੈਮਨ ਐਂਡ ਸਪੁਨ ਰੇਸ ਵਿਚ ਕਿਰਨ ਚੌਹਾਨ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਤੇ ਮਨਦੀਪ ਕੌਰ ਨੇ ਸਥਾਨ ਹਾਸਲ ਕੀਤਾ। ਇਸ ਦੌਰਾਨ ਹਰਵਿੰਦਰ ਸਿੰਘ ਤੇ ਪ੍ਰਿਅੰਕਾ ਸ਼ਰਮਾ ਬੈਸਟ ਐਥਲੀਟ ਐਲਾਨੇ ਗਏ। ਪ੍ਰਿੰਸੀਪਲ ਡਾ. ਪਵਨ ਕੁਮਾਰ ਤੇ ਸ਼ਮਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਖੇਡਾਂ ਵਿਚ ਇਮਾਨਦਾਰਬੀ ਨਾਲ ਖੇਡਾਂ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ’ਚ ਅਨੁਸਾਸ਼ਨ ਲੈ ਕੇ ਆਉਂਦੀਆਂ ਹਨ ਤੇ ਖੇਡਾਂ ਨਾਲ ਹੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਸਮਾਗਮ ਦੇ ਅੰਤ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਯੋਜਿਤ ਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲੇ ਵਿਚ ਭਾਗ ਲੈਣ ਵਾਲੀ ਵਿਦਿਆਰਥਣ ਦਿਕਸ਼ ਵਿਜ ਨੂੰ ਸਨਮਾਨਿਤ ਕੀਤਾ ਗਿਆ।






