16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀਜੇ 'ਤੇ ਵਜਦੇ ਅਸ਼ਲੀਲ ਤੇ ਭੜਕਾਊ ਗੀਤਾਂ ਖਿਲਾਫ ਸਖਤੀ, ADGP ਵੱਲੋਂ ਐਸਐਸਪੀਜ਼...

ਡੀਜੇ ‘ਤੇ ਵਜਦੇ ਅਸ਼ਲੀਲ ਤੇ ਭੜਕਾਊ ਗੀਤਾਂ ਖਿਲਾਫ ਸਖਤੀ, ADGP ਵੱਲੋਂ ਐਸਐਸਪੀਜ਼ ਨੂੰ ਕਾਰਵਾਈ ਦੇ ਹੁਕਮ

ਚੰਡੀਗੜ੍ਹ- ਪੰਜਾਬ ਵਿੱਚ ਹੁਣ ਡੀਜੇ ਉਤੇ ਅਸ਼ਲੀਲ ਤੇ ਭੜਕਾਊ ਗੀਤ ਵਜਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਅੱਜ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਵੱਲੋਂ ਸੂਬੇ ਦੇ ਸਾਰੇ ਐਸਐਸਪੀ ਨੂੰ ਹੁਕਮ ਦਿੱਤੇ ਹਨ ਕਿ ਆਪਣੇ ਇਲਾਕਿਆਂ ਵਿੱਚ ਡੀਜੇ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਡੀਜੇ ਉਤੇ ਅਸ਼ਲੀਲ, ਸ਼ਰਾਬੀ, ਭੜਕਾਊ ਅਤੇ ਹਥਿਆਰਾਂ ਵਾਲੇ ਗਾਣੇ ਨਾਲ ਵੱਜਣ। ਜੋ ਨੌਜਵਾਨਾਂ ਨੂੰ ਭੜਕਾਉਂਦੇ ਹਨ ਅਤੇ ਨਸ਼ੇ ਲਈ ਉਤਸ਼ਾਹਿਤ ਕਰਦੇ ਹਨ।

ਇਸ ਬਾਰੇ ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਐਸਐਸਪੀਜ਼ ਨੂੰ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਇਹ ਲਿਖਤੀ ਆਦੇਸ਼ਾਂ ਦੀ ਕਾਪੀਆਂ ਭੇਜੀਆਂ ਹਨ।ਦੱਸਣਯੋਗ ਹੈ ਕਿ ਵਿੱਚ ਪੰਜਾਬ ਵਿੱਚ ਵਿਆਹਾਂ, ਪਾਰਟੀਆਂ ਜਾਂ ਹੋਰ ਖੁਸ਼ੀ ਦੇ ਮੌਕੇ ਡੀਜੇ ਉਤੇ ਅਜਿਹੇ ਭੜਕਾਊ ਗੀਤ ਵਜਾਏ ਜਾਂਦੇ ਹਨ ਅਤੇ ਪਿਛਲੇ ਸਮੇਂ ਵਿੱਚ ਅਜਿਹੇ ਕਈ ਹਾਦਸੇ ਵਾਪਰੇ ਹਨ। ਡੀਜੇ ਉਤੇ ਹਥਿਆਰਾਂ ਵਾਲੇ ਗੀਤ ਵਜਦੇ ਅਤੇ ਲੋਕ ਵੀ ਹਥਿਆਰ ਕੱਢ ਕੇ ਹਵਾਈ ਫਾਇਰ ਕਰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ ਅਤੇ ਕਈ ਬੇਕੂਸਰਾਂ ਦੀ ਜਾਨ ਵੀ ਚਲੀ ਜਾਂਦੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਉਤੇ ਪੰਜਾਬ ਦੇ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਪੁਲਿਸ ਮੁਖੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।

Today Now News

RELATED ARTICLES
- Advertisment -

POPULAR POSTS