
ਮਾਨਸਾ, 02 ਅਪ੍ਰੈਲ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੋਏ ਦੱਸਿਆ ਗਿਆ ਕਿ ਮਿਤੀ 31^03^2022 ਅਤੇ 01^04^2022 ਦੀ ਦਰਮਿਆਨੀ ਰਾਤ ਨੂੰ ਮਾਤਾ ਸ਼ੀਤਲਾ ਦੇਵੀ
ਮੰਦਰ ਪਿੰਡ ਕੁਲਾਣਾ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ ਪਲਾਸਟਿਕ ਦੇ ਤਿੰਨ ਗੱਟਿਆ ਵਿੱਚ ਪਾਈ ਨਗਦੀ ਕਰੀਬ
1,52,000/ਰੁਪੈ ਦੀ ਚੋੋਰੀ ਕਰਨ ਵਾਲੇ 4 ਮੁਲਜਿਮਾਂ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਅਮਰੀਕ ਸਿੰਘ, ਅੰਗਰੇਜ
ਸਿੰਘ ਪੁੱਤਰ ਅਜੈਬ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਸੱਤਪਾਲ ਸਿੰਘ ਪੁੱਤਰ ਦਾਰਾ ਸਿੰਘ ਵਾਸੀਅਨ
ਕੁਲਾਣਾ ਨੂੰ ਟਰੇਸ ਕਰਕੇ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਗ੍ਰਿਫਤਾਰ ਮੁਲਜਿਮਾਂ ਪਾਸੋੋਂ ਉੁਹਨਾਂ ਦੀ ਮੁਢਲੀ ਪੁੱਛਗਿੱਛ ਤੇ ਉਹਨਾਂ ਪਾਸੋੋਂ ਤਿੰਨ ਪਲਾਸਟਿਕ ਦੇ ਗੱਟਿਆ ਵਿੱਚ ਪਾਈ
1,52,000/ਰੁਪੈ ਦੀ ਨਗਦੀ ਦੀ ਬਰਾਮਦਗੀ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਥਾਣਾ ਸਿਟੀ
ਬੁਢਲਾਡਾ ਦੀ ਪੁਲਿਸ ਪਾਸ ਮੁਦੱਈ ਸਰਬਜੀਤ ਸਿੰਘ ਪੁੱਤਰ ਮਨਜੂਰ ਸਿੰਘ ਵਾਸੀ ਕੁਲਾਣਾ, ਹਾਲ ਬੁਢਲਾਡਾ ਨੇ ਬਿਆਨ
ਲਿਖਾਇਆ ਕਿ ਉਹ ਮਾਤਾ ਸੀਤਲਾ ਦੇਵੀ ਮੰਦਰ ਕਮੇਟੀ ਕੁਲਾਣਾ ਦਾ ਪ੍ਰਧਾਨ ਹੈ। ਮਿਤੀ 22,23,24^03^2022 ਨੂੰ ਲੱਗੇ
ਮੇਲੇ ਤੇ ਲੋੋਕਾਂ ਵੱਲੋੋਂ ਚੜਾਏ ਚੜਾਵੇ ਦੀ ਰਾਸ਼ੀ ਨੂੰ ਕਮੇਟੀ ਮੈਂਬਰਾਂ ਨੇ ਰਲ ਕੇ ਪਲਾਸਟਿਕ ਦੇ ਗੱਟਿਆ ਵਿੱਚ ਪਾ ਕੇ ਮੰਦਰ
ਵਿੱਚ ਹੀ ਪੇਟੀ ਲੋੋਹਾ ਵਿੱਚ ਪਾ ਕੇ ਜਿੰਦਰੇ ਲਗਾ ਕੇ ਰੱਖ ਦਿੱਤਾ ਸੀ। ਮਿਤੀ 31^03^2022 ਅਤੇ 01^04^2022 ਦੀ
ਦਰਮਿਆਨੀ ਰਾਤ ਨੂੰ ਮੰਦਰ ਦੀ ਪਿਛਲੀ ਕੰਧ ਨੂੰ ਪਾੜ ਲਗਾ ਕੇ 3 ਗੱਟੇ ਪਲਾਸਟਿਕ ਵਿੱਚ ਪਾਈ ਨਗਦੀ ਚੋਰੀ ਹੋੋਣੀ ਪਾਈ
ਗਈ। ਮੁਦੱਈ ਦੇ ਬਿਆਨ ਤੇ ਮੁਕੱਦਮਾ ਨੰਬਰ 76 ਮਿਤੀ 01^04^2022 ਅ/ਧ 457,380 ਹਿੰ:ਦੰ: ਥਾਣਾ ਸਿਟੀ
ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਸੁਖਅੰਮ੍ਰਿਤ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਨਿਗਰਾਨੀ ਹੇਠ ਇੰਸਪੈਕਟਰ
ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਅਤੇ ਸ:ਥ: ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ
ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤਾ ਗਿਆ ਤਾਂ
ਮੁਲਜਿਮ ਅੰਮ੍ਰਿਤਪਾਲ ਸਿੰਘ ਦੇ ਘਰੋੋ 3 ਡਰੰਮਾਂ ਵਿੱਚ ਪਾਈ ਕੁੱਲ 600 ਲੀਟਰ ਲਾਹਣ ਬਰਾਮਦ ਹੋੋਈ, ਜਿਸ ਸਬੰਧੀ ਥਾਣਾ
ਸਿਟੀ ਬੁਢਲਾਡਾ ਵਿਖੇ ਵੱਖਰਾ ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਮੁਕੱਦਮਾ ਵਿੱਚ ਉਕਤ ਚਾਰੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ 3 ਗੱਟੇ ਪਲਾਸਟਿਕ ਵਿੱਚ ਪਾਈ
1,52,000/ਰੁਪਏ ਦੀ ਨਗਦੀ ਦੀ ਬਰਾਮਦਗੀ ਕੀਤੀ ਗਈ। ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2
ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜਿਮਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ
ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।





