16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ...

ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ( ਯਾਦਗਾਰ ਬੀਬੀ ਬਲਜਿੰਦਰ ਕੌਰ) ਲਿੰਕ ਰੋਡ ਮਾਨਸਾ ਵਿਖੇ ਖੂਨ ਦਾਨ ਕੈਂਪ ਲਗਾਇਆ– ਰਾਏਪੁਰ।

ਮਾਨਸਾ 2 ਅਪ੍ਰੈਲ ਗੁਰਜੰਟ ਸਿੰਘ ਬਾਜੇਵਾਲੀਆ / ਕੌਮ ਦੇ ਮਹਾਨ ਯੋਧੇ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਦਿਨ ਮੌਕੇ ਉੱਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ( ਯਾਦਗਾਰ ਬੀਬੀ ਬਲਜਿੰਦਰ ਕੌਰ) ਸ਼ਰੋਮਣੀ ਪੰਥ ਬੁਢਾ ਦਲ ਲਿੰਕ ਰੋਡ ਮਾਨਸਾ ਵਿਖੇ ਖੂਨ ਦਾਨ ਕੈਂਪ ਲਾਇਆ ਗਿਆ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਦੀਪ ਸਿੱਧੂ ਮੈਮੋਰੀਅਲ ਟਰੱਸਟ ਵੱਲੋਂ ਪੰਜਾਬ ਪੱਖੀ ਸੋਚ ਵਾਲੇ ਨੌਜਵਾਨਾਂ ਨੇ 2 ਅਪ੍ਰੈਲ 2022 ਨੂੰ ਦੀਪ ਸਿੱਧੂ ਦੇ ਜਨਮ ਦਿਨ ਨੂੰ ਯਾਦ ਕਰਦਿਆਂ ਤਨਦੇਹੀ ਨਾਲ ਖੂਨ ਦਾਨ ਕੈਂਪ ਲਾਇਆ। ਰਾਏਪੁਰ ਨੇ ਕਿਹਾ ਕਿ ਕੁਝ ਮਹਾਨ ਇਨਸਾਨ ਇਸ ਧਰਤੀ ਉੱਤੇ ਜੁਲਮ ਰੋਕਣ ਲਈ ਆਉਂਦੇ ਹਨ ਅਤੇ ਆਪਣਾ ਕਰਮ ਕਰਕੇ ਭਰ ਜਵਾਨੀ ਵਿੱਚ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਜਾਦੇ ਹਨ। ਦੀਪ ਸਿੱਧੂ ਸਿੱਖ ਕੌਮ ਦੇ ਮਹਾਨ ਯੋਧੇ ਸਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗੱਲ ਨੈਸ਼ਨਲ ਪੱਧਰ ਤੇ ਬਹੁਤ ਹੀ ਹਿੰਮਤ ਅਤੇ ਬੇਬਾਕੀ ਨਾਲ ਰੱਖਦੇ ਸਨ। ਰਾਏਪੁਰ ਨੇ ਕਿਹਾ ਕਿ ਸੰਵਿਧਾਨਕ ਤੋਰ ਤੇ ਹਰ ਵਿਅਕਤੀ ਆਪਣੇ ਧਰਮ ਨਾਲ ਸੰਬੰਧਿਤ ਕੋਈ ਝੰਡਾ ਜਾਂ ਨਿਸ਼ਾਨ ਆਪਣੀ ਕਿਸੇ ਵੀ ਨਿੱਜੀ ਪ੍ਰਾਪਰਟੀ ਜਾਂ ਸਾਧਨ ਉਤੇ ਲਾ ਸਕਦਾ ਹੈ। ਪਰ ਦੇਸ਼ ਦੇ ਵੱਖ- ਵੱਖ ਹਿਸਿਆਂ ਵਿੱਚ ਇਸ ਸੰਬੰਧੀ ਬਹੁਤ ਸਾਰੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਜੋ ਕਿ ਚਿੰਤਾ ਦਾ ਵਿਸਾ ਹੈ। ਰਾਏਪੁਰ ਨੇ ਦੱਸਿਆ ਕਿ ਛੇਤੀ ਹੀ ਇੱਕ ਲੀਗਲ ਸੈਲ ਬਣਾਕੇ ਧਾਰਮਿਕ ਨਿਸ਼ਾਨਾ ਅਤੇ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਸੰਬੰਧੀ ਕਾਨੂੰਨੀ ਲੜਾਈ ਸੁਰੂ ਕੀਤੀ ਜਾਵੇਗੀ। ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਖੂਨ ਦਾਨ ਕੈਂਪ ਵਿੱਚ ਨੌਜਵਾਨਾਂ ਨੇ ਤਨਦੇਹੀ ਨਾਲ ਭਾਗ ਲਿਆ। ਇਸ ਤੋਂ ਇਲਾਵਾ ਅਮਨਪ੍ਰੀਤ ਸਿੰਘ ਮੰਢਾਲੀ, ਅਵਤਾਰ ਸਿੰਘ ਮਾਨਸਾ, ਚਮਕੌਰ ਸਿੰਘ ਬੁੜਾਵਾਲ, ਹਰਵਿੰਦਰ ਸਿੰਘ ਖੋਖਰ ਖੁਰਦ, ਰਾਮ ਸਿੰਘ ਖਾਲਸਾ ਭਾਵਾ, ਕਰਮਜੀਤ ਸਿੰਘ ਬਖਸ਼ੀਵਾਲਾ, ਤਰਸੇਮ ਸਿੰਘ ਬੋੜਾਵਾਲ, ਮਲਕੀਤ ਸਿੰਘ ਰਾਏਪੁਰ, ਅਮਨਦੀਪ ਸਿੰਘ ਸਰਦੂਲਗੜ੍ਹ, ਕੁਲਦੀਪ ਸਿੰਘ ਢੇਰ ਰੱਤੀਆਂ, ਹਰੀ ਸਿੰਘ ਉਡਤ ਭਗਤ ਰਾਮ, ਗੁਰਤੇਜ ਸਿੰਘ ਬੁੜਾਵਾਲ, ਗੁਰਵਿੰਦਰ ਸਿੰਘ ਮਾਨਸਾ, ਤੇਜਿੰਦਰ ਸਿੰਘ ਬੋਹਾ, ਸੁਖਜਿੰਦਰ ਸਿੰਘ ਬੋੜਾਵਾਲ, ਜਗਮੇਲ ਸਿੰਘ, ਯਾਦਵਿੰਦਰ ਸਿੰਘ ਬੋੜਾਵਾਲ ਆਦਿ ਨੇ ਵੀ ਖੂਨ ਦਾਨ ਕਰਕੇ ਦੀਪ ਸਿੱਧੂ ਦੀ ਸੋਚ ਨੂੰ ਯਾਦ ਕੀਤਾ। ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਟੀਮ ਦੀ ਟੀਮ ਨੇ ਨੌਜਵਾਨਾਂ ਨੂੰ ਭਰਪੂਰ ਸਮੱਰਥਨ ਦਿੱਤਾ ਅਤੇ ਕਿਹਾ ਕਿ ਖੂਨ ਦਾਨ- ਮਹਾ ਦਾਨ ਹੈ, ਲੋੜਵੰਦਾਂ ਲਈ ਖੂਨ ਦਾਨ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS