ਮਾਨਸਾ, 02 ਅਪ੍ਰੈਲ/ਗੁਰਜੰਟ ਸਿੰਘ ਬਾਜੇ ਵਾਲੀਆਂ/ਸ੍ਰੀ ਦੀਪਕ ਪਾਰੀਕ,ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਥਾਣਾ ਭੀਖੀ ਦੇ ਪਿੰਡ ਖੀਵਾ ਕਲਾਂ ਅਤੇ ਇਸਦੇ ਆਸ^ਪਾਸ ਦੇ ਪਿੰਡਾਂ ਦੇ ਖਾਲਾਂ ਦੀਆ ਨੱਕਾ^ਫੱਟੀਆਂ ਚੋੋਰੀ ਕਰਨ ਵਾਲੇ 2 ਮੁਲਜਿਮਾਂ ਜਗਸੀਰ ਸਿੰਘ ਉਰਫ ਜੱਗੀ ਪੁੱਤਰ ਬਲਵੀਰ ਸਿੰਘ ਅਤੇ ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਬਗੇਰਾ ਸਿੰਘ ਵਾਸੀਆਨ ਖੀਵਾ ਕਲਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਚੋੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਏ ਇੰਦਰਜੀਤ ਸਿੰਘ ਉਰਫ ਘਣਸ਼ਾਮ ਪੁੱਤਰ ਸ਼ੰਕਰ ਰਾਮ ਵਾਸੀ ਭੀਖੀ ਨੂੰ ਵੀ ਕਾਬੂ ਕਰਕੇ ਮੁਲਜਿਮਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋੋਂ ਚੋੋਰੀ ਕੀਤੀਆ 25 ਨੱਕਾ ਫੱਟੀਆ (ਲੋੋਹਾ) ਅਤੇ ਵਾਰਦਾਤ ਵਿੱਚ ਵਰਤਿਆ ਮੋੋਟਰਸਾਈਕਲ ਹੀਰੋੋ ਡੀਲਕਸ ਨੰ:ਪੀਬੀ, 32ਐਨ^0689 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮਾ ਵਿੱਚ ਜੁਰਮ ਅ/ਧ 411 ਹਿੰ:ਦੰ ਦਾ ਵਾਧਾ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਸਮਾਓ ਮੌੌਜੂਦ ਸੀ ਤਾਂ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 61 ਮਿਤੀ 01^04^2022 ਅ$ਧ 379 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕਰਾਇਆ ਗਿਆ। ਮੁੱਖ ਅਫਸਰ ਥਾਣਾ ਭੀਖੀ ਅਤੇ ਸ:ਥ: ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਪਿੰਡ ਖੀਵਾ ਕਲਾਂ ਰੋਡ ਪਰ ਨਾਕਾਬੰਦੀ ਕਰਕੇ ਉਕਤ ਮੁਲਜਿਮਾਂ ਜਗਸੀਰ ਸਿੰਘ ਉਰਫ ਜੱਗੀ ਅਤੇ ਵਰਿੰਦਰ ਸਿੰਘ ਉਰਫ ਵਿੱਕੀ ਵਾਸੀਆਨ ਖੀਵਾ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਚੋੋਰੀ ਦਾ ਮਾਲ ਖਰੀਦਣ ਵਾਲੇ ਕਬਾੜੀਏ ਇੰਦਰਜੀਤ ਸਿੰਘ ਉਰਫ ਘਣਸ਼ਾਮ ਵਾਸੀ ਭੀਖੀ ਨੂੰ ਵੀ ਕਾਬੂ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਤੇ ਚੋੋਰੀ ਕੀਤੀਆ 25 ਨੱਕਾ ਫੱਟੀਆ (ਲੋੋਹਾ) ਬਰਾਮਦ ਕੀਤੀਆ ਗਈਆ ਹਨ। ਮੁਲਜਿਮਾਂ ਵੱਲੋੋਂ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਹੀਰੋੋ ਡੀਲਕਸ ਨੰ: ਪੀਬੀ, 32ਐਨ^0689 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਮੁਢਲੀ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੋੋਰੀ ਕਰਨ ਵਾਲੇ ਮੁਲਜਿਮ ਜਗਸੀਰ ਸਿੰਘ ਅਤੇ ਵਰਿੰਦਰ ਸਿੰਘ ਵਾਸੀਆਨ ਖੀਵਾ ਕਲਾਂ ਜੋੋ ਨਸ਼ਾ ਪੱਤਾ ਕਰਨ ਦੇ ਆਦੀ ਹਨ, ਜਿਹਨਾਂ ਨੇ ਨਸ਼ੇ ਦੀ ਪੂਰਤੀ ਕਰਨ ਲਈ ਹੀ ਚੋੋਰੀ ਦੀ ਵਾਰਦਾਤ ਨੂੰ ਅੰਜਾਂਮ ਦਿੱਤਾ ਹੈ, ਜਿਹਨਾਂ ਦੇ ਪਿਛਲੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।






