
ਮਾਨਸਾ, 01 ਅਪ੍ਰੈਲ: ਗੁਰਜੰਟ ਸਿੰਘ ਬਾਜੇਵਾਲੀਆ
ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਸ੍ਰੀ ਰਘੁਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਅਤੇ ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਦੀ ਰਹਿਨੁਮਾਈ ਹੇਠ ਇੱਕ ਰੌਜਾ ਕੌਮੀ ਸੇਵਾ ਯੋਜਨਾ ਕੈੱਪ ਲਗਾਇਆ ਗਿਆ। ਪਿ੍ਰੰਸੀਪਲ ਸ੍ਰੀ ਭਾਰਦਵਾਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੌਜਵਾਨਾ ਵਿੱਚ ਏਕਤਾ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਲਿਆਉਣ ਲਈ ਅਜਿਹੇ ਕੈੱਪਾਂ ਦਾ ਆਯੋਜਨ ਕੀਤਾ ਜਾਦਾ ਹੈ ਅਤੇ ਇਸ ਨਾਲ ਆਪਣਾ ਆਲਾ-ਦੁਆਲਾ ਸਾਫ ਰੱਖਣ ਦਾ ਜਜ਼ਬਾ ਪੈਦਾ ਹੁੰਦਾ ਹੈ ।
ਐੱਨ.ਐੱਸ.ਐੱਸ ਅਫਸਰ ਜਸਪਾਲ ਸਿੰਘ ਵੱਲੋ ਸੰਸਥਾ ਦੇ ਸਿਖਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਹਨਾ ਕਿਹਾ ਕਿ ਨੌਜਵਾਨਾ ਨੂੰ ਨਸ਼ਿਆ ਤੋ ਦੂਰ ਰਹਿ ਕੇ ਇੱਕ ਜਿੰਮੇਵਾਰ ਨਾਗਰਿਕ ਬਣ ਕੇ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ ।
ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ ਇੰਸਟਰਕਟਰ ਨੇ ਕਿਹਾ ਕਿ ਨਸ਼ਾ ਮਨੁੱਖ ਦੀ ਤਰੱਕੀ ਦਾ ਅਸਲ ਦੁਸ਼ਮਣ ਹੈ ਅਤੇ ਨਸ਼ੇ ਦੇ ਵਰਤੋ ਕਰਨ ਵਾਲੇ ਮਨੁੱਖ ਦਾ ਸਮਾਜ ਅਤੇ ਪਰਿਵਾਰ ਅੰਦਰ ਕੋਈ ਮਾਣ ਸਤਿਕਾਰ ਨਹੀ ਹੁੰਦਾ । ਕੈੱਪ ਦੇ ਆਖ਼ਿਰ ਵਿੱਚ ਵਲੰਟੀਅਰਜ ਦੁਆਰਾ ਸੰਸਥਾ ਦੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਕੀਤੀ ਅਤੇ ਭਵਿੱਖ ਵਿੱਚ ਚੰਗੇ ਕਾਰਜ ਕਰਨ ਦਾ ਪ੍ਰਣ ਲਿਆ ।
ਇਸ ਮੌਕੇ ਗੁਰਪ੍ਰੀਤ ਸਿੰਘ ਐਨ.ਸੀ.ਸੀ ਇੰਚਾਰਜ, ਗੁਰਬਿੰਦਰ ਸਿੰਘ ਇੰਸ:, ਜਸਵਿੰਦਰ ਸਿੰਘ ਇੰਸ: ਮਨਜੀਤ ਸਿੰਘ ਇੰਸ:, ਨਰਦੀਪ ਸਿੰਘ ਇੰਸ:, ਸੁਨੀਲ ਕਲਰਕ ਆਦਿ ਹਾਜ਼ਰ ਸਨ।




