-ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਰੱਖਣਾ ਹੋਵੇਗੀ ਪ੍ਰਾਥਮਿਕਤਾ -ਸ਼ਰਮਾ

ਜਰਨਲਿਸਟ ਐਸੋਸੀਏਸ਼ਨ ਪੰਜਾਬ ਦੀ ਮੋਗਾ ਜਿਲ੍ਹਾ ਦੀ ਇਕਾਈ ਦਾ ਗਠਨ ਕਰਕੇ ਪ੍ਰੇਮ ਸ਼ਰਮਾ ਨੂੰ ਪ੍ਰਧਾਨ ਤੇ ਸਤਿਏਨ ਓਝਾ ਨੂੰ ਚੇਅਰਮੈਨ ਬਣਾਇਆ ਗਿਆ ਹੈ |ਜਿਸ ਲਈ ਐਸੋਸੀਏਸ਼ਨ ਦੇ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਕੌਛੜ ਦੀ ਅਗੁਆਈ ਤੇ ਮੁੱਖ ਸਰਪ੍ਰਸਤ ਨਵੀਨ ਸਿੰਗਲ ਤੇ ਓ ਪੀ ਆਜ਼ਾਦ ਦੀ ਦੇਖ ਰੇਖ ਚ ਬੀਤੀ ਸ਼ਾਮ ਹੋਟਲ ਤਾਜ ਚ ਐਸੋਸੀਏਸ਼ਨ ਦੀ ਬੈਠਕ ਹੋਈ |ਪ੍ਰਧਾਨ ਨਿੱਯੁਕਤ ਹੋਣ ਤੇ ਪ੍ਰੇਮ ਸ਼ਰਮਾ ਨੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਵਲੋਂ ਜੋ ਵਿਸ਼ਵਾਸ ਮੋਗਾ ਜਿਲ੍ਹਾ ਦੀ ਟੀਮ ਤੇ ਜਤਾਉਂਦੇ ਹੋਏ ਉਸਦਾ ਗਠਨ ਕੀਤਾ ਗਿਆ ਹੈ, ਉਸ ਨੂੰ ਕਾਇਮ ਰੱਖਦੇ ਹੋਏ ਸਮਾਜ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ |ਪੱਤਰਕਾਰ ਭਾਈਚਾਰੇ ਨੂੰ ਇਕਜੁੱਟ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ |ਉਹਨਾਂ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਕੌਛੜ, ਮੁੱਖ ਸਰਪ੍ਰਸਤ ਨਵੀਨ ਸਿੰਗਲਾ ਤੇ ਓ ਪੀ ਆਜ਼ਾਦ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਐਸੋਸੀਏਸ਼ਨ ਦੀ ਮਜਬੂਤੀ ਲਈ ਕੋਈ ਕਸਰ ਨਹੀਂ ਛੱਡਣਗੇ ਤੇ ਇਹ ਕੋਸ਼ਿਸ਼ ਕਰਨਗੇ ਸਾਰੇ ਮੇਂਬਰ ਹਰ ਇੱਕ ਮੇਂਬਰ ਦੇ ਦੁੱਖ ਸੁੱਖ ਚ ਸ਼ਾਮਿਲ ਹੋਣ |ਚੇਅਰਮੈਨ ਸਤਿਏਨ ਓਝਾ ਨੇ ਕਿਹਾ ਕਿ ਪੱਤਰਕਾਰਾਂ ਦਾ ਇਕਜੁੱਟ ਰਹਿਣਾ ਸਮੇੰ ਦੀ ਮੰਗ ਹੈ ਜਿਸ ਲਈ ਐਸੋਸੀਏਸ਼ਨ ਤਨਦੇਹੀ ਨਾਲ ਕੰਮ ਕਰੇਗੀ |ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਚ ਸਰਪ੍ਰਸਤ ਹਰਵਿੰਦਰ ਭੂਪਾਲ ਤੇ ਗੁਰਪ੍ਰੀਤ ਧਾਲੀਵਾਲ ਗੋਪੀ,ਉਪ ਚੇਅਰਮੈਨ ਪ੍ਰਦੀਪ ਨਰੂਲਾ, ਸੀਨੀਅਰ ਉਪ ਪ੍ਰਧਾਨ ਮੋਹਿਤ ਕੌਛੜ, ਸ਼ਿਵ ਕੌੜਾ ਤੇ ਅਸ਼ੋਕ ਬਾਂਸਲ,ਉਪ ਪ੍ਰਧਾਨ ਗੁਰਤੇਜ ਬੱਬੀ, ਬਲਵਿੰਦਰ ਬਿੰਦਾ, ਹਰੀ ਓਮ ਮਿੱਤਲ, ਨਵਦੀਪ ਸਿੰਗਲਾ, ਸੰਜੀਵ ਕੁਮਾਰ ਅਰੋੜਾ ਤੇ ਸਵਰਨ ਗੁਲਾਟੀ,
ਜਰਨਲ ਸੈਕਟਰੀ ਸੰਜੀਵ ਅਰੋੜਾ, ਜੋਇੰਟ ਜਨਰਲ ਸੈਕਟਰੀ ਰਾਜ ਕੁਮਾਰ ਰਾਜੂ,ਸੈਕਟਰੀ ਚਰਨਜੀਤ ਸਿੰਘ, ਜੋਇੰਟ ਸੈਕਟਰੀ ਸ਼ੁਭਮ ਵਰਮਾ,ਜੋਇੰਟ ਸੈਕਟਰੀ ਹੈਪੀ ਢੰਡ,ਆਫ਼ਿਸ ਸੈਕਟਰੀ ਦਵਿੰਦਰ ਕੁਮਾਰ, ਕੈਸ਼ੀਅਰ ਪ੍ਰਦੀਪ ਗੋਇਲ,ਪ੍ਰਦੀਪ ਸਚਦੇਵਾ ਪਰੋਪੇਗੰਡਾ ਸੈਕਟਰੀ, ਜਸਪਾਲ ਬੱਬੀ,ਸੁਰਿੰਦਰ ਪਾਲ ਸਿੰਘ ਤੇ ਸੰਦੀਪ ਸ਼ਰਮਾ ਚੀਫ ਐਡਵਾਈਜਰ, ਤਰਲੋਕ ਨਰੂਲਾ, ਕੁਲਭੁਸ਼ਨ ਗੋਇਲ ਤੇ ਵਕੀਲ ਮਹਿਰੋਂ ਐਡਵਾਈਜਰ,ਲੀਗਲ ਐਡਵਾਈਜਰ ਐਡਵੋਕੇਟ ਨਵੀਨ ਗੋਇਲ ਨਿੱਯੁਕਤ ਕੀਤੇ ਗਏ ਹਨ |





