17.1 C
Chandigarh

TODAY NOW NEWS

Thursday, March 19, 2026
HomeBREAKING NEWSਰਿਸ਼ਤਿਆਂ ਦਾ ਘਾਣ : ਕਲਯੁਗੀ ਪਿਓ ਨੇ ਮਾਸੂਮ ਧੀ ਨਾਲ ਜੋ ਕਾਰਾ...

ਰਿਸ਼ਤਿਆਂ ਦਾ ਘਾਣ : ਕਲਯੁਗੀ ਪਿਓ ਨੇ ਮਾਸੂਮ ਧੀ ਨਾਲ ਜੋ ਕਾਰਾ ਕੀਤਾ, ਇਕ ਵਾਰ ਵੀ ਨਾ ਕੰਬਿਆ ਦਿਲ

NABHA : ਵਿਆਹ ਤੋਂ ਬਾਅਦ ਹਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਹੋਵੇ ਅਤੇ ਉਹ ਬੱਚੇ ਦੇ ਸਹਾਰੇ ਹੀ ਆਪਣੀ ਪੂਰੀ ਜ਼ਿੰਦਗੀ ਅਪਣੇ ਬੱਚੇ ਦੇ ਨਾਲ ਬਸਰ ਕਰਨ। ਹਰ ਮਾਤਾ ਪਿਤਾ ਦਾ ਬੱਚਾ ਆਪਣੀ ਜਾਨ ਤੋਂ ਵੀ ਪਿਆਰਾ ਹੁੰਦਾ ਹੈ ਪਰ ਜੇਕਰ ਮਾਤਾ-ਪਿਤਾ ਹੀ ਹੈਵਾਨ ਬਣ ਜਾਵੇ ਤਾਂ ਤੁਸੀਂ ਕੀ ਸਮਝੋਗੇ ਇਸ ਤਰ੍ਹਾਂ ਦਾ ਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਨਾਭਾ ਦੇ ਪਾਂਡੂਸਰ ਮੁਹੱਲਾ ਵਿਖੇ ਜਿੱਥੇ ਮਾਤਾ-ਪਿਤਾ ਦੇ ਆਪਣੇ ਹੀ ਦਿਲ ਦੇ ਕਲੇਜੇ ਤਿੰਨ ਮਹੀਨੇ ਦੀ ਬੇਟੀ ਦੇ ਕਤਲ ਕਰਨ ਦੇ ਆਰੋਪ ਲੱਗੇ ਹਨ। ਪੁਲੀਸ ਵੱਲੋਂ ਆਰੋਪੀ ਪਤਨੀ ਪਤੀ ਪਤਨੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਨੇ ਕਿਹਾ ਕਿ ਸਾਡਾ ਬੇਟਾ ਚਿੱਟੇ ਦਾ ਨਸ਼ਾ ਕਰਦਾ ਸੀ ਅਤੇ ਸਾਡਾ ਬੇਟਾ ਅਤੇ ਨੂੰਹ ਨੇ ਹੀ ਸਾਡੀ ਪੋਤੀ ਦਾ ਕਤਲ ਕੀਤਾ ਹੈ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਹੈ ਤਿੰਨ ਮਹੀਨਿਆਂ ਦੀ ਬੇਟੀ ਜਿਸ ਦਾ ਨਾਮ ਹੈ ਪਰੀ, ਪਰ ਹੁਣ ਪਰੀ ਇਸ ਦੁਨੀਆ ਵਿਚ ਨਹੀਂ ਹੈ ਕਿਉਂਕਿ ਬੜੇ ਹੀ ਲਾਡ ਪਿਆਰ ਨਾਲ ਦਾਦਾ-ਦਾਦੀ ਨੇ ਇਸ ਨੂੰ ਪਾਲਿਆ ਸੀ। ਪਰ ਬੱਚੀ ਦਾ ਪਿਤਾ ਅਜੇ ਕੁਮਾਰ ਨਸ਼ੇ ਕਰਨ ਦਾ ਆਦੀ ਸੀ ਪਰਿਵਾਰ ਮੁਤਾਬਕ ਉਹ ਚਿੱਟੇ ਦਾ ਖੂਬ ਨਸ਼ਾ ਕਰਦਾ ਸੀ ਅਤੇ ਇਸ ਨੂੰ ਉਸ ਦੀ ਪਤਨੀ ਵੀ ਨਹੀਂ ਸੀ ਰੋਕਦੀ। ਬੀਤੀ ਰਾਤ ਪਤੀ ਪਤਨੀ ਆਪਣੀ ਬੱਚੀ ਦੇ ਨਾਲ ਕਮਰੇ ਵਿਚ ਸਨ ਅਤੇ ਕਿਸ ਗੱਲ ਨੂੰ ਲੈ ਕੇ ਬੱਚੀ ਦਾ ਕਤਲ ਕਰ ਦਿੱਤਾ ਇਹ ਕਿਸੇ ਨੂੰ ਨਹੀਂ ਪਤਾ ਜਦੋਂ ਅੰਦਰ ਦਾਦਾ ਦਾਦੀ ਨੇ ਜਾ ਕੇ ਦੇਖਿਆ ਤਾਂ ਬੱਚੀ ਲਹੂ-ਲੁਹਾਣ ਦੇ ਨਾਲ ਫਰਸ਼ ਤੇ ਡਿੱਗੀ ਪਈ ਸੀ। ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਬੱਚੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਨੀਆਂ ਨੂੰ ਅਲਵਿਦਾ ਆਖ ਗਈ। ਪੁਲੀਸ ਵੱਲੋਂ ਘਰ ਵਿਚ ਜਾ ਕੇ ਘਟਨਾਕ੍ਰਮ ਦਾ ਜਾਇਜ਼ਾ ਲੈ ਗਿਆ ਅਤੇ ਹੁਣ ਪੁਲੀਸ ਆਰੋਪੀ ਮਾਤਾ-ਪਿਤਾ ਨੂੰ ਭਾਲ ਕਰਕੇ ਉਨ੍ਹਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ।

ਇਸ ਮੌਕੇ ਮ੍ਰਿਤਕ ਬੇਟੀ ਪਰੀ ਦੀ ਦਾਦੀ ਮੋਨਾ ਰਾਣੀ ਅਤੇ ਮ੍ਰਿਤਕ ਬੇਟੀ ਦਾ ਦਾਦਾ ਸੰਜੀਵ ਕੁਮਾਰ ਨੇ ਕਿਹਾ ਕਿ ਅਕਸਰ ਹੀ ਸਾਡਾ ਮੁੰਡਾ ਚਿੱਟੇ ਦਾ ਨਸ਼ਾ ਕਰਦਾ ਰਹਿੰਦਾ ਸੀ ਅਤੇ ਰਾਤ ਵੀ ਹੈ ਨਸ਼ੇ ਵਿਚ ਸੀ ਅਤੇ ਇਸ ਨੂੰ ਅਸੀਂ ਅਕਸਰ ਹੀ ਨਸ਼ਾ ਕਰਨ ਤੋਂ ਰੋਕਦੀ ਸੀ ਪਰ ਬੀਤੀ ਰਾਤ ਬੰਦ ਕਮਰੇ ਵਿਚ ਇਨ੍ਹਾਂ ਪਤੀ-ਪਤਨੀ ਦੀ ਕੀ ਗੱਲ ਹੋਈ ਸਾਨੂੰ ਨਹੀਂ ਪਤਾ ਪਰ ਜਦੋਂ ਕਮਰੇ ਵਿੱਚ ਹਫੜਾ ਦਫੜੀ ਹੋਈ ਤਾਂ ਅਸੀਂ ਜਾ ਕੇ ਦੇਖਿਆ ਨੰਨ੍ਹੀ ਬੱਚੀ ਪਰੀ ਖੂਨ ਨਾਲ ਲੱਥਪੱਥ ਹੋਈ ਫਰਸ਼ ਤੇ ਡਿੱਗੀ ਪਈ ਸੀ ਅਤੇ ਅਸੀਂ ਬੱਚੀ ਨੂੰ ਹਸਪਤਾਲ ਲੈ ਕੇ ਗਏ ਪਰ ਬਾਅਦ ਵਿੱਚ ਦੋਨੇਂ ਘਰੋਂ ਰਫੂ ਚੱਕਰ ਹੋ ਗਏ ਅਸੀਂ ਤਾਂ ਇਹੋ ਮੰਗ ਕਰਦੇ ਹਾਂ ਕਿ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਭਾਵੇਂ ਸਾਡਾ ਇਨ੍ਹਾਂ ਨਾਲ ਖੂਨ ਦਾ ਰਿਸ਼ਤਾ ਹੈ ਪਰ ਹੁਣ ਖ਼ੂਨ ਦਾ ਰਿਸ਼ਤਾ ਪਾਣੀ ਹੀ ਹੋ ਗਿਆ ਹੈ। ਕਿਉਂਕਿ ਇਹ ਨੰਨ੍ਹੀ ਬੱਚੀ ਸਾਡੀ ਜਿਗਰ ਦਾ ਟੁਕੜਾ ਸੀ ਹੁਣ ਤਕ ਅਸੀਂ ਇਸ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ।

ਇਸ ਮੌਕੇ ਤੇ ਨਾਭਾ ਦੇ ਐੱਸ.ਐਚ.ਓ ਰਾਜੇਸ਼ ਕੁਮਾਰ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਬੱਚੀ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਸੰਬੰਧ ਵਿਚ ਅਸੀਂ ਪਰਿਵਾਰਕ ਮੈਂਬਰਾਂ ਦਾ ਬਿਆਨ ਲੈ ਰਿਹਾ ਪਰ ਬੱਚੀ ਦੇ ਮਾਤਾ ਪਿਤਾ ਰਫੂਚੱਕਰ ਹਨ ਅਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ।
Byte 3 ਨਾਭਾ ਦੇ ਐੱਸ.ਐਚ.ਓ ਰਾਜੇਸ਼ ਕੁਮਾਰ

ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੋ ਮਾਤਾ-ਪਿਤਾ ਆਪਣੇ ਦਿਲ ਦੇ ਟੁਕੜੇ ਨੂੰ ਥੋੜ੍ਹੀ ਜਿਹੀ ਤਕਲੀਫ਼ ਹੋਣ ਤੇ ਹੀ ਅੱਖਾਂ ਭਰ ਆਉਂਦੇ ਸੀ ਉਸ ਦਿਲ ਦੇ ਟੁਕੜੇ ਨੂੰ ਹੈਵਾਨ ਬਣ ਕੇ ਕਿਵੇਂ ਉਸ ਦਾ ਕਤਲ ਕਰ ਦਿੱਤਾ ਪੁਲੀਸ ਵੱਲੋਂ ਹੁਣ ਆਰੋਪੀ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸ ਰੂਹ ਕੰਬਾਉਣ ਵਾਲੀ ਘਟਨਾ ਨੇ ਰਿਸ਼ਤਿਆਂ ਨੂੰ ਦਾਗ਼ਦਾਰ ਕਰ ਦਿੱਤਾ ਹੈ ਅਤੇ ਹੁਣ ਕਲਯੁੱਗ ਦੇ ਸਮੇਂ ਵਿਚ ਮਾਤਾ-ਪਿਤਾ ਇਸ ਕਦਰ ਵੀ ਗਿਰ ਸਕਦੇ ਹਨ ਇਹ ਇਕ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

Today Now News

RELATED ARTICLES
- Advertisment -

POPULAR POSTS