
ਮਾਨਸਾ 30 ਮਾਰਚ (ਗੁਰਜੰਟ ਸਿੰਘ ਬਾਜੇਵਾਲੀਆ )ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ ਦੀ ਰਹਿਨਮਈ ਹੇਠ ਸ੍ਰੀ ਕੇਸ਼ੋਰਾਮ ਮਾਣਯੋਗ ਸਿਹਤ ਮੰਤਰੀ ਡਾ ਵਿਜੈ ਸਿੰਗਲਾ ਦੇ ਪਿਤਾ ਜੀ ਦੁਆਰਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੁਰਹੀਰਾਂ ਹੁਸ਼ਿਆਰਪੁਰ ਦੀ ਤਰਫੋਂ ਸਿਵਲ ਹਸਪਤਾਲ ਮਾਨਸਾ ਵਿਖੇ ਮੁਫ਼ਤ ਲੰਗਰ ਦੀ ਸ਼ੁਰੂਆਤ ਕੀਤੀ ਗਈ ।ਇਸ ਲੰਗਰ ਦਾ ਸਮਾਂ ਸਵੇਰੇ 11 ਵਜੇ ਤੋ ਸ਼ਾਮ 3 ਵਜੇ ਤੱਕ ਹਰ ਸੋਮਵਾਰ ਤੋ ਸਨੀਵਾਰ ਤੱਕ ਫਰੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ।
ਇਸ ਦੌਰਾਨ ਬਾਬਾ ਮਨਜੀਤ ਸਿੰਘ ਯੂਐਸਏ ਵਾਲਿਆਂ ਵੱਲੋਂ ਪੁਰਹੀਰਾਂ ਹੁਸ਼ਿਆਰਪੁਰ ਤੋਂ 2009 ਵਿੱਚ ਸ਼ੁਰੂ ਕੀਤਾ ਗਿਆ ਜੋ ਕਿ ਡੀਐਮਸੀ ਲੁਧਿਆਣਾ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਇਹ ਸੇਵਾ ਮੁਫ਼ਤ ਦਿੱਤੀ ਜਾਂਦੀ ਹੈ । ਹੁਣ ਇਹ ਸੇਵਾ ਪਿੰਡ ਮਦੀਰ ਨੇੜੇ ਗਿੱਦੜਬਾਹਾ ਤੋਂ ਮਾਲਵਾ ਖੇਤਰ ਲਈ ਸ਼ੁਰੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਹਰ ਰੋਜ਼ ਵੱਖ ਵੱਖ ਕਿਸਮ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ । ਬੁੱਧਵਾਰ ਵਾਲੇ ਦਿਨ ਵਿਸ਼ੇਸ਼ ਤੌਰ ਤੇ ਕਡ਼੍ਹੀ ਅਤੇ ਚਾਵਲ ਦਿੱਤੇ ਜਾਇਆ ਕਰਨਗੇ ।ਇਹ ਮੁਫ਼ਤ ਦਿੱਤਾ ਜਾਣ ਵਾਲਾ ਖਾਣਾ ਮਰੀਜ਼ਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਜਾਵੇਗਾ । ਇਹ ਸੰਸਥਾ ਮਾਰਚ ਦੋ ਹਜਾਰ ਤੇਈ ਤੋਂ ਪੰਜ ਕਿਸਮ ਦਾ ਖਾਣਾ ਅਤੇ ਪਾਣੀ ਪੈਕ ਕਰ ਕੇ ਦਿੱਤਾ ਜਾਇਆ ਕਰੇਗਾ। ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਅ ਰਹੀ ਹੈ, ਇੱਥੇ ਦਾਖ਼ਲ ਮਰੀਜ਼ਾਂ, ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰ ਨੂੰ ਵਧੀਆ ਗੁਣਵੱਤਾ ਵਾਲਾ ਲੰਗਰ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਡਾ. ਡਿਪਟੀ ਮੈਡੀਕਲ ਕਮਿਸ਼ਨਰ, ਡਾ.ਹਰਚੰਦ ਸਿੰਘ ਐਸਐਮਓ,ਮਾਨਸਾ ਡਿਪਟੀ ਮਾਸ ਮੀਡੀਆ ਅਫਸਰ ਦਰਸ਼ਨ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਕਲੱਬਾਂ ਦੇ ਮੈਂਬਰ ਅਤੇ ਸੰਸਥਾਵਾਂ ਦੇ ਮੈਂਬਰ ਵੀ ਮੌਜੂਦ ਸਨ ।




