17.1 C
Chandigarh

TODAY NOW NEWS

Thursday, March 19, 2026
HomeBREAKING NEWSਕਾਲੇ ਛੋਲੇ

ਕਾਲੇ ਛੋਲੇ

ਜ਼ਿਆਦਾਤਰ ਲੋਕ ਕਾਲੇ ਛੋਲੇ ਖਾਣੇ ਪਸੰਦ ਕਰਦੇ ਹਨ ਕਿਉਂਕਿ ਉਹ ਵੱਧ ਕਰਾਰੇ ਹੁੰਦੇ ਹਨ ਤੇ ਉਨ੍ਹਾਂ ਦੀ ਤਰੀ ਵੀ ਜ਼ਿਆਦਾ ਸੁਆਦ ਬਣਦੀ ਹੈ।
ਪ੍ਰੰਤੂ ਚਿੱਟੇ ਛੋਲੇ ਵੀ ਬਹੁਤ ਪੌਸ਼ਟਿਕ ਹੁੰਦੇ ਹਨ। ਸੌ ਗ੍ਰਾਮ ਚਿੱਟੇ ਛੋਲਿਆਂ ਚੋਂ 79mg ਮੈਗਨੇਸ਼ੀਅਮ, 57mg ਕੈਲਸ਼ੀਅਮ, 4.31mg ਆਇਰਨ, 252mg ਫਾਸਫੋਰਸ, 12.2mg ਫ਼ਾਈਬਰ, 718mg ਪੁਟਾਸ਼ੀਅਮ, 2.76mg ਜ਼ਿੰਕ, 1.588mg ਵਿਟਾਮਿਨ ਬੀ-5, 2.731mg ਪੌਲੀਅਨਸੈਚੁਰੇਟਿਡ ਫੈਟਸ, 0.557mg ਫੋਲੇਟ ਹੁੰਦਾ ਹੈ।
ਇਸਦੇ ਇਲਾਵਾ ਚਿੱਟੇ ਛੋਲਿਆਂ ਚ ਕਾਪਰ, ਸਿਲੇਨੀਅਮ, ਵਿਟਾਮਿਨ ਏ, ਵਿਟਾਮਿਨ ਬੀ-1, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਬੀ-2, ਵਿਟਾਮਿਨ ਕੇ,

ਵੈਲੀਨ, ਲਾਇਸੀਨ, ਮੈਥਿਓਨਿਨ, ਫਿਨਾਇਲ ਅਲੈਨੀਨ, ਹਿਸਟੀਡਿਨ, ਥਰਿਉਨਿਨ, ਲਿਉਸਿਨ, ਆਇਸੋ ਲਿਉਸਿਨ ਆਦਿ ਅਨੇਕਾਂ ਹੋਰ ਲੋੜੀਂਦੇ ਤੱਤ ਵੀ ਥੋੜ੍ਹੇ ਥੋੜ੍ਹੇ ਹੁੰਦੇ ਹਨ।
ਬਹੁਤ ਦਾਲਾਂ ਤੋਂ ਮਾਂਹ ਦੀ ਦਾਲ ਵਿੱਚ ਬਹੁਤ ਜ਼ਿਆਦਾ ਤੱਤ ਵੱਧ ਹੁੰਦੇ ਹਨ ਪ੍ਰੰਤੂ ਮੈਂਗਨੀਜ਼, ਫੋਲੇਟ, ਪੁਟਾਸ਼ੀਅਮ, ਕਾਪਰ, ਵਿਟਾਮਿਨ ਬੀ-5, ਬੀ-6, ਆਇਰਨ, ਜ਼ਿੰਕ ਅਤੇ ਫ਼ਾਈਬਰ ਆਦਿ ਤੱਤ ਮਾਂਹ ਦੀ ਦਾਲ ਤੋਂ ਛੋਲਿਆਂ ਵਿੱਚ ਕਾਫ਼ੀ ਵੱਧ ਹੁੰਦੇ ਹਨ।
ਹਾਲਾਂ ਕਿ ਬਹੁਤ ਦਾਲਾਂ ਅਤੇ ਅਨਾਜਾਂ ਤੋਂ ਚਿੱਟੇ ਛੋਲਿਆਂ ਵਿੱਚ ਬਹੁਤ ਤੱਤ ਜ਼ਿਆਦਾ ਹੁੰਦੇ ਹਨ ਪ੍ਰੰਤੂ ਕਾਲੇ ਛੋਲੇ ਕੁੱਝ ਤੱਤਾਂ ਚ ਇਨ੍ਹਾਂ ਤੋਂ ਵੀ ਵੱਧ ਸਿਹਤਵਰਧਕ ਹਨ।
ਕਾਲੇ ਛੋਲਿਆਂ ਦਾ ਗਲਾਇਸੈਮਿਕ ਇਨਡੈਕਸ ਚਿੱਟੇ ਛੋਲਿਆਂ ਤੋਂ ਘੱਟ ਹੋਣ ਕਾਰਨ ਕਾਲੇ ਛੋਲੇ ਸ਼ੂਗਰ ਰੋਗੀਆਂ ਅਤੇ ਮੋਟਾਪੇ ਦੇ ਸ਼ਿਕਾਰ ਲੋਕਾਂ ਲਈ ਜ਼ਿਆਦਾ ਲਾਭਕਾਰੀ ਹੁੰਦੇ ਹਨ।
ਕਾਲੇ ਛੋਲਿਆਂ ਵਿੱਚ ਫਾਇਬਰ ਵੀ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਉਹ ਦਿਲ ਜਿਗਰ ਅਤੇ ਅੰਤੜੀਆਂ ਸੰਬੰਧੀ ਰੋਗਾਂ ਤੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਚਿੱਟੇ ਛੋਲਿਆਂ ਵਿਚਲਾ ਸੌਲਿਉਬਲ ਫਾਇਬਰ ਖਾਣੇ ਵਿਚਲੇ ਬਾਈਲ ਸਾਲਟਸ ਨੂੰ ਅੰਤੜੀਆਂ ਚੋਂ ਅਪਣੇ ਨਾਲ ਜੋੜ ਕੇ ਬਾਹਰ ਲੈ ਜਾਂਦੇ ਹਨ ਤੇ ਅੰਤੜੀਆਂ ਨੂੰ ਜ਼ਜ਼ਬ ਕਰਨੋਂ ਬਚਾਅ ਲੈਂਦੇ ਹਨ। ਨਤੀਜੇ ਵਜੋਂ ਵਿਅਕਤੀ ਦਾ ਬੈਡ ਕੋਲੈਸਟਰੋਲ ਨਹੀਂ ਵਧਦਾ।
ਉਂਜ ਬਹੁਤੇ ਖਾਣਿਆਂ ਖਾਸ ਕਰਕੇ ਖੀਰ, ਕੜਾਹ, ਗਜਰੇਲਾ, ਮਠਿਆਈਆਂ, ਸੇਵੀਆਂ, ਚੌਲਾਂ, ਦੁੱਧ, ਦਹੀਂ, ਲੱਸੀ, ਚਾਕਲੇਟ, ਟੌਫੀਆਂ, ਕੋਲਡ ਡਰਿੰਕਸ, ਆਈਸ ਕਰੀਮ, ਕੁਲਫ਼ੀ, ਰੂਹ ਅਫਜ਼ਾ, ਸ਼ਰਾਬ, ਬੀਅਰ ਆਦਿ ਜ਼ਿਆਦਾ ਪਸੰਦ ਕਰਨ ਵਾਲਿਆਂ ਦੇ ਹੀ ਸ਼ੂਗਰ, ਮੋਟਾਪਾ, ਦਿਲ ਰੋਗ, ਜਿਗਰ ਰੋਗ ਆਦਿ ਬਣਦੇ ਹਨ। ਪ੍ਰੰਤੂ ਰੋਜ਼ਾਨਾ ਮਿਕਸ ਸਲਾਦ ਖਾਣ, ਰੋਜ਼ਾਨਾ ਫ਼ਲ ਖਾਣ ਵਾਲਿਆਂ ਅਤੇ ਤਰੀਦਾਰ ਸਬਜ਼ੀਆਂ, ਪਤਲੀਆਂ ਦਾਲਾਂ ਆਦਿ ਖਾਣ ਵਾਲਿਆਂ ਨੂੰ ਹਰ ਤਰ੍ਹਾਂ ਦੇ ਖ਼ਤਰਨਾਕ ਰੋਗਾਂ ਤੋਂ ਬਚਾਅ ਰਹਿੰਦਾ ਹੈ।
ਡਾ ਕਰਮਜੀਤ ਕੌਰ ਡਾ ਬਲਰਾਜ ਸਿੰਘ
ਮੋਗਾ ਹੈਲਥ ਸੈਂਟਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229, 94654-12596
ਮਾਪਿਆਂ, ਅਧਿਆਪਕਾਂ, ਵੱਡੇ ਭੈਣ ਭਰਾਵਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ। ਉਨ੍ਹਾਂ ਦੀ ਗੱਲ ਨਾ ਕੱਟੋ। ਉਨ੍ਹਾਂ ਨੂੰ ਸਖ਼ਤ ਬੋਲ ਨਾ ਬੋਲੋ। ਅਪਣੇ ਤੋਂ ਛੋਟਿਆਂ ਦੇ ਸਤਿਕਾਰ ਤੇ ਹਲੀਮੀ ਦਾ ਨਜਾਇਜ਼ ਫਾਇਦਾ ਨਾ ਉਠਾਉ। ਉਨ੍ਹਾਂ ਤੇ ਜ਼ਿਆਦਾ ਦਬਾਅ ਨਾ ਪਾਉ।

Today Now News

RELATED ARTICLES
- Advertisment -

POPULAR POSTS