17.1 C
Chandigarh

TODAY NOW NEWS

Friday, March 20, 2026
HomeBREAKING NEWSਬੇਘਰੇ ਲੋਕਾਂ 'ਤੇ ਬੇਕਾਬੂ ਹੋਇਆ ਵਾਹਣ ਚੜਿਆ, 4 ਮੌਤਾਂ 2 ਗੰਭੀਰ ਜ਼ਖਮੀ

ਬੇਘਰੇ ਲੋਕਾਂ ਤੇ ਬੇਕਾਬੂ ਹੋਇਆ ਵਾਹਣ ਚੜਿਆ, 4 ਮੌਤਾਂ 2 ਗੰਭੀਰ ਜ਼ਖਮੀ

ਸੈਕਰਾਮੈਂਟੋ 28 ਮਾਰਚ (ਹੁਸਨ ਲੜੋਆ ਬੰਗਾ)- ਸਾਲੇਮ,ਓਰਗੋਨ ਵਿਚ ਇਕ ਬੇਕਾਬੂ ਹੋਇਆ ਵਾਹਣ ਬੇਘਰੇ ਲੋਕਾਂ ਦੇ ਡੇਰੇ ਵਿਚ ਸੁੱਤੇ ਪਏ ਲੋਕਾਂ ਉਪਰ ਜਾ ਚੜਿਆ ਜਿਸ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸਾਲੇਮ ਪੁਲਿਸ ਵਿਭਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਹੈ। ਪੁਲਿਸ ਅਨੁਸਾਰ ਹਾਦਸਾ ਅੱਧੀ ਰਾਤ ਤੋਂ ਬਾਅਦ ਤੜਕਸਾਰ 2 ਵਜੇ ਦੇ ਕਰੀਬ ਵਾਪਰਿਆ। 2 ਵਿਅਕਤੀ ਮੌਕੇ ਉਪਰ ਹੀ ਮਾਰੇ ਗਏ ਜਦ ਕਿ 2 ਹਸਪਤਾਲ ਲਿਜਾਂਦਿਆਂ ਰਾਹ ਵਿਚ ਦਮ ਤੋੜ ਗਏ। 2 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੇ ਡੂੰਘੇ ਜ਼ਖਮ ਹਨ ਤੇ ਉਨਾਂ ਦੀ ਹਾਲਤ ਗੰਭੀਰ ਹੈ। ਵਾਹਣ ਦਾ ਡਰਾਈਵਰ ਵੀ ਹਸਪਤਾਲ ਦਾਖਲ ਹੈ। ਪੁਲਿਸ ਨੇ ਹਾਦਸੇ ਦੇ ਸੰਭਾਵੀ ਕਾਰਨ ਬਾਰੇ ਕੁਝ ਨਹੀਂ ਦਸਿਆ ਹੈ ਤੇ ਨਾ ਹੀ ਮ੍ਰਿਤਕਾਂ ਤੇ ਜ਼ਖਮੀ ਹੋਏ ਲੋਕਾਂ ਦੇ ਨਾਂ ਜਾਰੀ ਕੀਤੇ ਹਨ।

Today Now News

RELATED ARTICLES
- Advertisment -

POPULAR POSTS