
-ਦੋ ਨੰਬਰ ਦੀ ਕੁਸਤੀ ਵਿੱਚ ਰਵੀ ਰੌਣੀ ਨੇ ਵਰਿੰਦਰ ਬਾਹੜੂਵਾਲ ਨੂੰ ਚਿੱਤ ਕੀਤਾ
ਖੰਨਾ, 28 ਮਾਰਚ (ਪਰਮਜੀਤ ਸਿੰਘ ਧੀਮਾਨ)- ਪਿੰਡ ਮਲਕਪੁਰ ਵਿਖੇ ਸੰਤ ਬਾਬਾ ਸਰਦੂਲ ਸਿੰਘ ਦੀ ਮਿੱਠੀ ਯਾਦ ਵਿੱਚ ਸਰਦੂਲ ਅਕੈਡਮੀ ਮਲਕਪੁਰ ਵੱਲੋਂ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 78ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਮਨਸਾ ਸਿੰਘ ਕੋਚ ਰਿਟਾ. ਡੀ. ਐਫ. ਐਸ. ਓ., ਰਾਜਵੀਰ ਸਿੰਘ ਸਰਪੰਚ ਅਤੇ ਹਰਚੰਦ ਸਿੰਘ ਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਕੀਰਤੀ ਬਾਹੜੂਵਾਲ ਦਰਮਿਆਨ ਬਰਾਬਰ ਰਹੀ, ਇਸ ਝੰਡੀ ਦੀ ਕੁਸ਼ਤੀ ਵਿੱਚ ਕਰੀਬ 20 ਮਿੰਟ ਗਹਿਗੱਚਵਾਂ ਮੁਕਾਬਲਾ ਹੋਇਆ, ਪਰ ਅਖੀਰ ਤੱਕ ਕੋਈ ਵੀ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਦੂਜੀ ਝੰਡੀ ਦੀ ਕੁੋਤੀ ਵਿੱਚ ਰਵੀ ਰੌਣੀ ਨੇ ਵਰਿੰਦਰ ਬਾਹੜੂਵਾਲ ਨੂੰ ਚਿੱਤ ਕਰਕੇ ਜਿੱਤ ਲਈ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਨਾਜਰ ਸਿੰਘ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਗੁਰਦੀਪ, ਜੱਗੀ ਭੱਟੀਆਂ ਅਤੇ ਜੀਤ ਮਲਕਪੁਰ ਨੇ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਹਰਪ੍ਰੀਤ ਬੂਥਗੜ੍ਹ, ਮਲਕੀਤ ਸਿੰਘ ਭੜੀ ਅਤੇ ਸੂਬੇਦਾਰ ਗੁਰਲਾਲ ਸਿੰਘ ਢੋਲੇਵਾਲ ਨੇ ਨਿਭਾਈ।
ਹੋਰ ਮੁਕਾਬਲਿਆਂ ਵਿੱਚ ਪਵਿੱਤਰ ਮਲਕਪੁਰ ਨੇ ਜਾਖੜ ਰੌਣੀ, ਆਲਮ ਖੇੜੀ ਨੇ ਸੋਨੀ ਨਾਭਾ, ਸੌਰਵ ਭੁੱਟਾ ਨੇ ਜਸ਼ਨ ਮਾਛੀਵਾੜਾ, ਗੁਰਮਾਨ ਮਾਛੀਵਾੜਾ ਨੇ ਸ਼ੈਂਟੀ ਲੰਗੜੀਆਂ, ਸਿੰਮਾ ਮਕਲਪੁਰ ਨੇ ਗੁਰਵਿੰਦਰ ਗੱਗੜਵਾਲ, ਬਿੱਕਰ ਚੌਤਾ ਨੇ ਮਨਦੀਪ ਬਾਬਾ ਫਲਾਹੀ ਅਤੇ ਜਸਕਰਨ ਮਲਕਪੁਰ ਨੇ ਸਾਹਿਲ ਗਰਚਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸੇ ਤਰ੍ਹਾਂ ਛੋਟਾ ਹਰਮਨ ਆਲਮਗੀਰ ਤੇ ਜੋਤ ਮਲਕਪੁੁਰ, ਗਿੰਦੀ ਚਮਕੌਰ ਸਾਹਿਬ ਤੇ ਗੁਰਤੇਜ ਧਗੇੜਾ, ਜੱਸਾ ਰੌਣੀ ਤੇ ਸੰਤ ਉੱਚਾ ਪਿੰਡ, ਟੋਨੀ ਚਾਸਵਾਲ ਤੇ ਮਨੀਰ ਮਲੇਰਕੋਟਲਾ, ਹਰਕ੍ਰਿਸ਼ਨ ਮਲਕਪੁਰ ਤੇ ਆਸ਼ੂ ਮਲੇਰਕੋਟਲਾ ਕ੍ਰਮਵਾਰ ਬਰਾਬਰ ਰਹੇ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮਹਿਮਾਨ ਜਗਜੀਤ ਸਿੰਘ ਜੱਗੀ ਗੋਹ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ, ਸਤਿੰਦਰ ਸਿੰਘ ਗੋਹ ਮੈਂਬਰ ਬਲਾਕ ਸੰਮਤੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਭਗਵਾਨ ਸਿੰਘ ਹਰਿਓਂ, ਗੁਰਮੀਤ ਸਿੰਘ ਗੋਗੀ ਯੂ. ਐਸ. ਏ., ਮਨਜੀਤ ਸਿੰਘ ਸਰਪੰਚ ਕੋਟਲਾ, ਕਰਨੈਲ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ, ਅਮਨਜੋਤ ਸਿੰਘ, ਭੁਪਿੰਦਰ ਸਿੰਘ ਹਰਿਓਂ, ਜਸਵਿੰਦਰ ਸਿੰਘ ਮਾਜਰਾ, ਗੁਰਮੇਲ ਸਿੰਘ ਫੌਰਮੈਨ, ਲਖਵੰਤ ਸਿੰਘ ਈਸੜੂ ਯੂ.ਐਸ.ਏ., ਲੱਖਾ ਨੰਬਰਦਾਰ, ਪ੍ਰੇਮ ਸੰਘ ਸਾਬਕਾ ਸਰਪੰਚ, ਗੁਰਸ਼ਰਨ ਸਿੰਘ ਗਰੇਵਾਲ, ਨਛੱਤਰ ਸਿੰਘ, ਰਾਜਵੀਰ ਸਿੰਘ ਸਰਪੰਚ ਮਲਕਪੁਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਸਨਮਾਨ ਯੋਗ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਵਿਚ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਛਿੰਝ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਤੌਰ ਤੇ ਸਰਪੰਚ ਰਾਜਵੀਰ ਸਿੰਘ, ਮਨਸਾ ਸਿੰਘ ਕੋਚ, ਹਰਚੰਦ ਸਿੰਘ ਪੰਚ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਅਮਰੀਕ ਸਿੰਘ ਪੰਚ, ਸ਼ਿੰਗਾਰਾ ਸਿੰਘ, ਕੁਲਵੰਤ ਸਿੰਘ, ਅਜਮੇਰ ਸਿੰਘ ਨੰਬਰਦਾਰ, ਸੁੱਖਾ ਪਹਿਲਵਾਨ, ਲਖਵੀਰ ਸਿੰਘ ਨੰਬਰਦਾਰ, ਬਲਵੀਰ ਸਿੰਘ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਆਦਿ ਨੇ ਦਿਨ ਰਾਤ ਇੱਕ ਕਰਕੇ ਸਹਿਯੋਗ ਦਿੱਤਾ।





