17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਹੱਕੀ ਮੰਗਾਂ ਲਈ ਮਜਬੂਤੀ ਨਾਲ ਲੜੇਗਾ:ਭਗਵੰਤ Maan

ਪੰਜਾਬ ਹੱਕੀ ਮੰਗਾਂ ਲਈ ਮਜਬੂਤੀ ਨਾਲ ਲੜੇਗਾ:ਭਗਵੰਤ Maan

ਚੰਡੀਗੜ੍ਹ: ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੜਾਅ ਦਰ ਪੜਾਅ ਚੰਡੀਗੜ੍ਹ ਵਿੱਚ ਆਪਣੇ ਅਫਸਰ ਅਤੇ ਮੁਲਾਜਮ ਥੋਪਦੀ ਆ ਰਹੀ ਹੈ (imposition of central service in chandigarh administration)ਤੇ ਇਸ ਦੇ ਨਾਲ ਹੀ ਹੋਰ ਕੇਂਦਰੀ ਸੇਵਾਵਾਂ ਵੀ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ (punjab will strongly fight for right:bhagwant maan)

ਮਾਨ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਅਜਿਹਾ ਕਰਨਾ ਪੰਜਾਬ ਮੁੜ ਗਠਨ ਐਕਟ 1966 ਦੀ ਉਲੰਘਣਾ (violation of punjab reorganization act)ਹੈ। ਸੀਐਮ ਨੇ ਕਿਹਾ ਹੈ ਕਿ ਪੰਜਾਬ ਚੰਡੀਗੜ੍ਹ ’ਤੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮਜਬੂਤੀ ਨਾਲ ਲੜਾਈ ਲੜੇਗਾ। ਜਿਕਰਯੋਗ ਹੈ ਕਿ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ।

ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਅਜੇ ਤੱਕ ਪੰਜਾਬ ਦੇ ਸੇਵਾ ਨਿਯਮ ਲਾਗੂ ਹੁੰਦੇ ਸੀ ਪਰ ਹੁਣ ਉਹ ਕੇਂਦਰੀ ਸੇਵਾ ਨਿਯਮਾਂ ਤਹਿਤ ਆ ਗਏ ਹਨ। ਇਸ ਨੂੰ ਪੰਜਾਬ ਦੇ ਵੱਡੇ ਆਗੂਆਂ ਨੇ ਚੰਡੀਗੜ੍ਹ ਵਿੱਚ ਕੇਂਦਰ ਦੀ ਦਖ਼ਲ ਅੰਦਾਜੀ ਦੱਸਿਆ ਹੈ। ਬੀਤੇ ਦਿਨ ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕੇਂਦਰੀ ਮੰਤਰੀ ਦੇ ਇਸ ਐਲਾਨ ਦੀ ਵਿਰੋਧਤਾ ਕੀਤੀ ਸੀ (sukhpal khaira had been opposed shah announcement)। ਹੁਣ ਮੁੱਖ ਮੰਤਰੀ ਭगਵੰਤ ਮਾਨ ਨੇ ਵੀ ਚੰਡੀਗੜ੍ਹ ’ਤੇ ਕੇਂਦਰ ਵੱਲੋਂ ਹੌਲੀ-ਹੌਲੀ ਅਧਿਕਾਰ ਖੇਤਰ ਵਧਾਉਣ ਦੀ ਗੱਲ ਕਹਿੰਦਿਆਂ ਵਿਰੋਧਤਾ ਜਤਾਈ ਹੈ।

Today Now News

RELATED ARTICLES
- Advertisment -

POPULAR POSTS