
ਚੰਡੀਗੜ੍ਹ, 28 ਮਾਰਚ – ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ | ਡੋਰ ਸਟੈਪ ਡਿਲੀਵਰੀ ਦਾ ਐਲਾਨ ਕੀਤਾ ਗਿਆ ਹੈ | ਹੁਣ ਪੰਜਾਬ ਵਿਚ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਹੋਵੇਗੀ | ਵੀਡੀਓ ਸੰਦੇਸ਼ ਰਾਹੀਂ ਭਗਵੰਤ ਮਾਨ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਹੈ | ਇਸ ਰਾਹੀਂ ਘਰ – ਘਰ ਰਾਸ਼ਨ ਪਹੁੰਚਾਇਆ ਜਾਵੇਗਾ | ਉੱਥੇ ਹੀ ਡਿਪੂ ਤੋਂ ਵੀ ਰਾਸ਼ਨ ਲੈਣ ਦੀ ਆਪਸ਼ਨ ਹੋਵੇਗੀ | ਮਾਨ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ |





