17.1 C
Chandigarh

TODAY NOW NEWS

Friday, March 20, 2026
HomeBREAKING NEWSਹੁਕਮਰਾਨਾਂ ਨਾਲੋਂ ਬਾਦਲਾਂ ਤੋਂ ਪੰਥ ਨੂੰ ਜਿਆਦਾ ਖਤਰਾ –ਰਵੀਇੰਦਰ ਸਿੰਘ

ਹੁਕਮਰਾਨਾਂ ਨਾਲੋਂ ਬਾਦਲਾਂ ਤੋਂ ਪੰਥ ਨੂੰ ਜਿਆਦਾ ਖਤਰਾ –ਰਵੀਇੰਦਰ ਸਿੰਘ

ਚੰਡੀਗੜ 25 ਮਾਰਚ ( )ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸਮੂਹ ਪੰਥਕ ਸੰਗਠਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਤੋਂ ਸਿੱਖ-ਸੰਗਠਨ ਅਜ਼ਾਦ ਕਰਵਾਉਣ ਨਾਲ ਹੀ ਮੀਰੀ-ਪੀਰੀ ਦਾ ਸਿਧਾਂਤ ਮੁੜ ਲਾਗੂ ਹੋ ਸਕਦਾ ਹੈ।ਪ੍ਰਕਾਸ਼ ਸਿੰਘ ਬਾਦਲ ਦੇ ਗੁਰਧਾਮਾਂ ਪ੍ਰਤੀ ਆਏ ਬਿਆਨ ਤੇ ਸਾਬਕਾ ਸਪੀਕਰ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਵਿਰੋਧੀ ਹਾਕਮਾਂ ਨਾਲੋਂ, ਉਨਾ ਦੇ ਪਰਿਵਾਰਵਾਦ ਤੋਂ ਪੰਥ ਨੂੰ ਜਿਆਦਾ ਖਤਰਾ ਹੈ ।ਵਿਧਾਨ ਸਭਾ ਚੋਣਾਂ ਨੇ ਸਾਬਤ ਕਰ ਦਿਤਾ ਹੈ ਕਿ ਵੰਸ਼ਵਾਦ ਦੀ ਸਿਆਸਤ ਨੂੰ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਰੱਦ ਕਰ ਦਿਤਾ ਹੈ ਜਿਸ ਦੇ ਸਿੱਟੇ ਵਜੋਂ ਗੈਰ-ਪੰਥਕਾਂ ਦੇ ਹੱਥ ਵਿਚ ਸਿੱਖ ਪ੍ਰਭਾਵ ਵਾਲੇ ਪ੍ਰਾਂਤ ਤੇ ਕਬਜਾ ਬਾਦਲਾਂ ਦੀਆਂ ਗਲਤੀਆਂ ਕਾਰਨ ਹੋ ਗਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਤਿੰਨ ਸੀਟਾਂ ਹੀ ਹਾਸਲ ਹੋਈਆਂ ਹਨ। ਉਨਾ ਦਾਅਵਾ ਕੀਤਾ ਕਿ ਸਿਆਸਤ ਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ ਸੀ ਪਰ ਪਰਿਵਾਰਵਾਦ ਦੀ ਰਾਜਨੀਤੀ ਨੇ ਧਰਮ ਨੂੰ ਸਿਆਸੀ ਅਖਾੜਾ ਬਣਾ ਦਿਤਾ ਹੈ।ਸਾਬਕਾ ਸਪੀਕਰ ਨੇ ਸਪਸ਼ਟ ਕੀਤਾ ਕਿ “ਆਪ” ਦੀ ਪੰਜਾਬ ਚ ਬਣੀ ਹਕੂਮਤ ਪੰਜਾਬ ਤੇ ਖਾਸ ਕਰਕੇ ਸਿੱਖਾਂ ਦੇ ਦੇਸ਼ –ਵਿਦੇਸ਼ ਨਾਲ ਸਬੰਧਤ ਮੱਸਲੇ, ਭਗਵੰਤ ਮਾਨ ਸਰਕਾਰ ਨਿਪਟਾਰਾ ਕਰਨ ਦੇ ਅਸਮਰਥ ਹੈ।ਇਸ ਦਾ ਕਾਰਨ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਗੈਰ-ਪੰਥਕ ਹੈ।ਸਿੱਖ ਕੌਮ ਬੇਸ਼ਮਾਰ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ।ਸਾਬਕਾ ਸਪੀਕਰ ਮੁਤਾਬਕ ਭਗਵੰਤ ਮਾਨ ਸਰਕਾਰ ਨੂੰ “ਆਪ” ਸੁਪਰੀਮੋਂ ਅਰਵਿੰਦ ਕੇਜਰੀਵਾਲ ਆਪਣੇ ਰਿਮੋਟ ਕੰਟਰੋਲ ਨਾਲ ਚਲਾਉਣਗੇ ਜਿਸ ਨਾਲ ਦੇਰ-ਸਵੇਰ ਪੰਜਾਬ ਚ ਤਣਾਅ ਵਧੇਗਾ ਜੋ ਸੂਬੇ ਲਈ ਖਤਰਨਾਕ ਹੈ।ਦੂਸਰਾ ਕੇਜਰੀਵਾਲ ਨੇ ਬੜੇ ਸੀਨੀਅਰ ਤੇ ਆਮ ਆਦਮੀਂ ਪਾਰਟੀ ਦੇ ਬਾਨੀਆਂ ਨੂੰ ਪਹਿਲਾਂ ਨੁਕਰੇ ਲਾਇਆ ਫਿਰ ਬਾਹਰ ਦਾ ਰਸਤਾ ਵਿਖਾਇਆ।ਪਰ ਰਿਵਾਇਤੀ ਪਾਰਟੀਆਂ ਤੋਂ ਦੁੱਖੀ ਲੋਕਾਂ ਅੱਕ ਚੱਬ ਕੇ ਪਰਿਵਰਤਣ ਲਿਆਂਦਾ ਹੈ ।ਮੌਜੂਦਾ ਬਣੇ ਸਿਆਸੀ ਤੇ ਧਾਰਮਿਕ ਹਲਾਤਾਂ ਚ ਮਾ.ਤਾਰਾ ਸਿੰਘ ਵਰਗੀ ਸਖਸ਼ੀਅਤ ਦੀ ਲੋੜ ਹੈ ਤਾਂ ਜੋ ਪੰਥ ਨੂੰ ਮੁੜ ਮੀਰੀ-ਪੀਰੀ ਦੇ ਸਿਧਾਂਤ ਨਾਲ ਜੋੜਿਆ ਜਾ ਸਕੇ।

Today Now News

RELATED ARTICLES
- Advertisment -

POPULAR POSTS