
ਮਾਨਸਾ 24 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਜ਼ਿਲ੍ਹਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਟੀ ਬੀ ਮੁਕਤ ਭਾਰਤ ਸਿਰਜਨ ਲਈ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ ਅਤੇ ਵੱਖ-ਵੱਖ ਪਿੰਡਾਂ ਤੋਂ ਆਸਾਂ ਵਰਕਰ ਪਹੁੰਚੇ ਉਥੇ ਹੀ ਮਾਨਯੋਗ ਸਿਵਲ ਸਰਜਨ ਸਾਹਿਬ ਮਾਨਯੋਗ ਐਸ ਐਮ ਓ ਸਾਹਿਬ ਮਾਨਸਾ ਹਰਚੰਦ ਸਿੰਘ ਜੀ ਡਾਂ ਨਿਸੀ ਅਤੇ ਐਸ ਐਨ ਜਸਪਾਲ ਕੌਰ ਦੂਲੋ ਵਾਲ ਅਤੇ ਇੰਨਚਾਰਜ ਮੈਡਮ ਰਜਨੀ ਜੀ ਅਤੇ ਟੀ ਬੀ ਇੰਨਚਾਰਜ ਸੁਰਿੰਦਰ ਕੁਮਾਰ ਜੀ ਪ੍ਰਗਟ ਸਿੰਘ ਤੇ ਟੀ ਬੀ ਯੁਨਿਟ ਦਾ ਸਮੁੱਚਾ ਸਟਾਫ ਹਾਜ਼ਰ ਸਨ ਤੇ ਵੱਖ-ਵੱਖ ਬਲਾਕਾਂ ਦੀਆਂ ਆਸਾਂ ਵਰਕਰਾਂ ਨੂੰ ਟੀ ਬੀ ਮੁਕਤ ਕੰਬੇਨ ਨੂੰ ਵੇਖਦੇ ਹੋਏ ਡਾਕਟਰ ਨਿਸੀ ਜੀ ਅਤੇ ਮਾਨਯੋਗ ਐਸ ਐਮ ਓ ਸਾਹਿਬ ਜੀ ਨੇ ਆਸਾਂ ਵਰਕਰਜ ਨੂੰ ਦਿੱਤੇ ਸ਼ਲਾਘਾਯੋਗ ਸਨਮਾਨ ਪੱਤਰ ਅਤੇ ਬਲਵਿੰਦਰ ਕੌਰ ਭੈਣੀਬਾਘਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਟੀ ਬੀ ਨੂੰ ਅਸੀਂ ਠੱਲ ਪਾਉਣ ਲਈ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਕਰਾ ਕੇ ਉਸ ਦੀ ਛੇ ਮਹੀਨੇ ਦਵਾਈ ਖੁਆਣ ਲਈ ਬਚਣਬੰਦ ਰਹਾਂਗੇ ਤੇ ਬਲਵਿੰਦਰ ਕੌਰ ਭੈਣੀਬਾਘਾ ਬਲਾਕ ਪ੍ਰਧਾਨ ਖਿਆਲਾਂ ਦੇ ਸੰਬੋਧਨ ਦੀ ਮਾਨਯੋਗ ਐਸ ਐਮ ਓ ਸਾਹਿਬ ਜੀ ਨੇ ਕੀਤੀ ਪ੍ਰਸੰਸਾ ਤੇ ਉਨ੍ਹਾਂ ਕਿਹਾ ਕਿ ਸਾਡੇ ਵਿੱਚ ਅਜਿਹੇ ਤਜਰਬੇਕਾਰ ਆਸਾਂ ਹਨ ਤਾਂ ਅਸੀਂ ਪਹਿਲਾਂ ਪੋਲਿਓ ਤੇ ਕਰੋਨਾ ਜਿਹੀ ਬਿਮਾਰੀ ਨੂੰ ਮਾਤ ਦਿੱਤੀ ਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਟੀ ਬੀ ਜਿਹੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਕੇ ਰਹਾਂਗੇ ਤੇ ਅਸੀਂ ਸਮੂਹ ਆਸਾਂ ਵਰਕਰਜ ਅਤੇ ਪ੍ਰਧਾਨ ਬਲਵਿੰਦਰ ਕੌਰ ਬਲਾਕ ਖਿਆਲਾਂ ਸਨਮਾਨ ਪੱਤਰ ਦੇਣ ਤੇ ਮਾਨਯੋਗ ਐਸ ਐਮ ਓ ਸਾਹਿਬ ਤੇ ਡਾਂ ਨਿਸੀ ਜੀ ਅਤੇ ਸਮੁੱਚੇ ਸਿਵਲ ਹਸਪਤਾਲ ਮਾਨਸਾ ਤੇ ਸੁਰਿੰਦਰ ਕੁਮਾਰ ਖਿਆਲਾਂ ਜੀ ਦੇ ਧੰਨਵਾਦੀ ਹਾਂ ਸੋ ਪੁਕਾਰੇ ਹਰ ਆਤਮਾ ਟੀ ਬੀ ਜਿਹੀ ਬਿਮਾਰੀ ਦਾ ਕਰੀਏ ਖਾਤਮਾ ਆਓ ਰਲ ਮਿਲ ਕੇ ਕਸਮ ਖਾਈਏ ਅਤੇ ਪੂਰੇ ਦੇਸ਼ ਨੂੰ ਟੀ ਬੀ ਮੁਕਤ ਬਣਾਈਏ ਵੱਲੋਂ ਬਲਵਿੰਦਰ ਕੌਰ ਭੈਣੀਬਾਘਾ ਬਲਾਕ ਖਿਆਲਾਂ ਪ੍ਰਧਾਨ ਜੀ





