17.1 C
Chandigarh

TODAY NOW NEWS

Friday, March 20, 2026
HomeBREAKING NEWSਕਾਲੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਗੋਰੇ ਜੋੜੇ ਵਿਰੁੱਧ ਦੋਸ਼ ਆਇਦ

ਕਾਲੇ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਗੋਰੇ ਜੋੜੇ ਵਿਰੁੱਧ ਦੋਸ਼ ਆਇਦ

ਸੈਕਰਾਮੈਂਟੋ 23 ਮਾਰਚ (ਹਸਨ ਲੜੋਆ ਬੰਗਾ)-ਟਰੇਸੀ, ਕੈਲੀਫੋਰਨੀਆ ਵਿਚ ਬੀਤੇ ਹਫਤੇ ਇਕ ਸਿਆਹਫਾਮ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿਚ ਇਕ ਗੋਰੇ ਜੋੜੇ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਜਸਟਿਨ ਪੀਪਲਜ ਨਾਮੀ ਨੌਜਵਾਨ ਦੀ ਟਰੇਸੀ ਦੇ ਚੈਵਰੋਨ ਗੈਸ ਸਟੇਸ਼ਨ ‘ਤੇ ਗੋਲੀਆਂ ਤੇ ਚਾਕੂ ਮਾਰ ਕੇ 15 ਮਾਰਚ ਨੂੰ ਹੱਤਿਆ ਕਰ ਦਿੱਤੀ ਗਈ ਸੀ। ਕੈਲੀਫੋਰਨੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਇਸ ਹੱਤਿਆ ਨੂੰ ਨਫਰਤੀ ਅਪਰਾਧ ਕਰਾਰ ਦਿੱਤਾ ਹੈ। ਗੋਰੇ ਜੋੜੇ ਦੀ ਪਛਾਣ 42 ਸਾਲਾ ਕ੍ਰਿਸਟੀਨਾ ਲਿਨ ਗਾਰਨਰ ਤੇ 49 ਸਾਲਾ ਜਰਮੀ ਵੇਨ ਜੋਨਜ ਵਜੋਂ ਹੋਈ ਹੈ। ਇਨਾਂ ਵਿਰੁਧ ਲਾਏ ਗਏ ਦੋਸ਼ਾਂ ਅਨੁਸਾਰ ਜੋੜੇ ਨੇ ਨੌਜਵਾਨ ਦੀ ਨਸਲ, ਰੰਗ ਤੇ ਧਰਮ ਕਾਰਨ ਗਿਣਮਿਥਕੇ ਹੱਤਿਆ ਕੀਤੀ ਹੈ।

Today Now News

RELATED ARTICLES
- Advertisment -

POPULAR POSTS