17.4 C
Chandigarh

TODAY NOW NEWS

Friday, March 20, 2026
HomeBREAKING NEWSਅਮਰੀਕਾ ਵਿਚ ਪਿਛਲੇ ਹਫਤੇ 9 ਥਾਵਾਂ 'ਤੇ ਹੋਈ ਗੋਲੀਬਾਰੀ ਵਿਚ ਹੋਈਆਂ 8...

ਅਮਰੀਕਾ ਵਿਚ ਪਿਛਲੇ ਹਫਤੇ 9 ਥਾਵਾਂ ‘ਤੇ ਹੋਈ ਗੋਲੀਬਾਰੀ ਵਿਚ ਹੋਈਆਂ 8 ਮੌਤਾਂ ਤੇ 60 ਤੋਂ ਵਧ ਜ਼ਖਮੀ

ਸੈਕਰਾਮੈਂਟੋ 22 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਵਧ ਰਹੀ ਗੰਨ ਹਿੰਸਾ ਤੇ ਅਪਰਾਧ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ ਤੇ ਕੋਈ ਵੀ ਦਿਨ ਅਜਿਹਾ ਨਹੀਂ ਨਿਕਲਦਾ ਜਿਸ ਦਿਨ ਕੋਈ ਮੰਦਭਾਗੀ ਘਟਨਾ ਨਾ ਵਾਪਰੀ ਹੋਵੇ। ਪਿਛਲੇ ਹਫਤੇ ਅਮਰੀਕਾ ਦੀਆਂ ਵੱਖ ਵੱਖ 9 ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਜਿਨਾਂ ਵਿਚ 8 ਵਿਅਕਤੀ ਮਾਰੇ ਗਏ ਤੇ 60 ਹੋਰ ਜ਼ਖਮੀ ਹੋ ਗਏ। ਇਸ ਸਾਲ ਹੁਣ ਤੱਕ ਘੱਟੋ ਘੱਟ 107 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਗੰਨ ਵਾਇਓਲੈਂਸ ਅਰਕੀਵ ਅਨੁਸਾਰ ਸਮੂਹਿਕ ਗੋਲੀਬਾਰੀ ਵਿਚ ਉਨਾਂ ਘਟਨਾਵਾਂ ਨੂੰ ਗਿਣਿਆ ਜਾਂਦਾ ਹੈ ਜਿਨਾਂ ਵਿਚ 4 ਜਾਂ 4 ਤੋਂ ਵਧ ਲੋਕ ਮਾਰੇ ਜਾਂਦੇ ਹਨ। ਇਸ ਵਿਚ ਹਮਲਾਵਰ ਦੀ ਹੋਈ ਮੌਤ ਨੂੰ ਨਹੀਂ ਗਿਣਿਆ ਜਾਂਦਾ। ਪੁਲਿਸ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਮਰੀਕਾ ਦੇ ਸਭ ਤੋਂ ਵਧ ਵੱਸੋਂ ਵਾਲੇ ਸ਼ਹਿਰਾਂ ਵਿਚ ਕਤਲਾਂ ਦੀਆਂ ਦੋ ਤਿਹਾਈ ਘਟਨਾਵਾਂ ਵਾਪਰੀਆਂ ਹਨ। ਇਨਾਂ ਵਿਚੋਂ ਜਿਆਦਾਤਰ ਹਤਿਆਵਾਂ ਅਗਨ ਸ਼ਸ਼ਤਰਾਂ ਨਾਲ ਕੀਤੀਆਂ ਗਈਆਂ ਹਨ। ਬਾਈਡਨ ਪ੍ਰਸ਼ਾਸਨ ਨੇ ਹਾਲ ਹੀ ਵਿਚ ਗੰਨ ਅਪਰਾਧ ਨੂੰ ਠਲਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ ਕੀਤੀਆਂ ਹਨ। ਕਈ ਰਾਜਾਂ ਨੇ ਇਸ ਸਬੰਧ ਵਿਚ ਕਾਨੂੰਨ ਬਣਾਏ ਹਨ ਜਿਨਾਂ ਤਹਿਤ ਅਮਰੀਕੀ ਨਾਗਰਿਕਾਂ ਨੂੰ ਜਨਤਿਕ ਥਾਵਾਂ ‘ਤੇ ਖੁਲਆਮ ਹਥਿਆਰ ਲਿਜਾਣ ਦੀ ਮਨਾਹੀ ਕੀਤੀ ਗਈ ਹੈ ਤੇ ਉਹ ਗੁਪਤ ਢੰਗ ਨਾਲ ਹੀ ਹਥਿਆਰ ਆਪਣੇ ਨਾਲ ਲਿਜਾ ਸਕਦੇ ਹਨ।
ਗੋਲੀਬਾਰੀ ਦੀਆਂ ਘਟਨਾਵਾਂ ਦਾ ਵੇਰਵਾ-ਪਿਛਲੇ ਹਫਤੇ ਨਿਊ ਲਿਬਰੀਆ, ਲੋਇਸੀਆਨਾ ਵਿਚ ਗੋਲੀਬਾਰੀ ਦੀ ਘਟਨਾ ਵਿਚ 5 ਵਿਅਕਤੀ ਜ਼ਖਮੀ ਹੋਏ। ਨਾਰਫੋਲਕ, ਵਿਰਜੀਨੀਆ ਵਿਚ ਇਕ ਰੈਸਟੋਰੈਂਟ ਦੇ ਬਾਹਰ ਚੱਲੀਆਂ ਗੋਲੀਆਂ ਵਿਚ 2 ਵਿਅਕਤੀ ਮਾਰੇ ਗਏ ਤੇ 3 ਹੋਰ ਜਖਮੀ ਹੋ ਗਏ। ਮੈਡੀਸਨ ਹਾਈਟਸ, ਵਿਰਜੀਨੀਆਂ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ 4 ਹੋਰ ਜ਼ਖਮੀ ਹੋ ਗਏ। ਡੂਮਾਸ.ਅਰਕੰਸਾਸ ਵਿਚ ਚਲ ਰਹੇ ਕਾਰ ਸ਼ੋਅ ਦੌਰਾਨ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ 27 ਹੋਰ ਜ਼ਖਮੀ ਹੋ ਗਏ। ਹੋਸਟਨ ਵਿਚ ਇਕ ਜਨਮ ਦਿਨ ਦੀ ਪਾਰਟੀਅ ਦੌਰਾਨ ਚੱਲੀਆਂ ਗੋਲੀਆਂ ਵਿਚ 4 ਬੱਚਿਆਂ ਦੇ ਗੋਲੀਆਂ ਮਾਰੀਆਂ ਗਈਆਂ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ। ਉਤਰੀ ਕੈਰੋਲੀਨਾ ਵਿਚ ਫੇਟੇਵਿਲੇ ਵਿਖੇ ਇਕ ਹੋਟਲ ਵਿਚ 3 ਵਿਅਕਤੀ ਮਾਰੇ ਗਏ ਤੇ 3 ਹੋਰ ਜ਼ਖਮੀ ਹੋ ਗਏ। ਡਲਾਸ ਵਿਚ ਘੱਟੋ ਘੱਟ 10 ਵਿਅਕਤੀ ਜ਼ਖਮੀ ਹੋਏ। ਇਸੇ ਤਰਾਂ ਹਫਤੇ ਦੇ ਆਖਰੀ ਦਿਨ ਸ਼ਨੀਵਾਰ ਨੂੰ ਆਸਟਿਨ, ਟੈਕਸਾਸ ਤੇ ਮਿਲਵਾਊਕੀ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ 4-4 ਵਿਅਕਤੀ ਜ਼ਖਮੀ ਹੋਏ ਹਨ।

Today Now News

RELATED ARTICLES
- Advertisment -

POPULAR POSTS