ਚੰਡੀਗੜ, 22 ਮਾਰਚ
ਖੇਡ ਵਿਭਾਗ, ਪੰਜਾਬ ਵੱਲੋਂ 23 ਮਾਰਚ ਨੂੰ ਵਿਭਾਗ ਦੇ ਕੰਡਮ ਪਏ ਸਮਾਨ ਦੀ ਕੀਤੀ ਜਾਣ ਵਾਲੀ ਨਿਲਾਮੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖੇਡ ਵਿਭਾਗ/ਪੰਜਾਬ ਸਟੇਟ ਸਪੋਰਟਸ ਕੌਂਸਲ ਦਾ ਦਫਤਰ ਹਾਕੀ ਸਟੇਡੀਅਮ, ਸੈਕਟਰ-63, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਸਿਫਟ ਹੋ ਗਿਆ ਹੈ। ਇਸ ਦੇ ਪੁਰਾਣੇ ਦਫਤਰ ਐਸ.ਸੀ.ਓ. ਨੰ. 116-117, ਸੈਕਟਰ 34-ਏ, ਚੰਡੀਗੜ ਵਿਖੇ ਪਏ ਕੰਡਮ ਸਮਾਨ ਦੀ ਨਿਲਾਮੀ ਲਈ ਮਿਤੀ 23 ਮਾਰਚ 2022 ਲਈ ਅਖਬਾਰਾਂ ਵਿੱਚ ਇਸਤਿਹਾਰ ਦਿੱਤਾ ਗਿਆ ਹੈ। ਇਸ ਨਿਲਾਮੀ ਲਈ ਰੱਖੀ ਗਈ ਮਿਤੀ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ।



