17.1 C
Chandigarh

TODAY NOW NEWS

Thursday, March 19, 2026
HomeBREAKING NEWSਥੋੜ੍ਹੇ ਥੋੜ੍ਹੇ ਕੰਗਣੀ, ਕੋਧਰਾ, ਸੁਆਂਕ, ਕੀਨਵਾ, ਬਾਜਰਾ, ਮੋਠ, ਰਵਾਂਹ ਅਤੇ ਕੁਲਥ ਦਾਲ...

ਥੋੜ੍ਹੇ ਥੋੜ੍ਹੇ ਕੰਗਣੀ, ਕੋਧਰਾ, ਸੁਆਂਕ, ਕੀਨਵਾ, ਬਾਜਰਾ, ਮੋਠ, ਰਵਾਂਹ ਅਤੇ ਕੁਲਥ ਦਾਲ ਨੂੰ ਮਿਕਸੀ ਚ ਪਾ ਕੇ ਦਰੜ ਫਰੜ ਕਰਕੇ ਛਾਣ ਕੇ ਚਾਰ ਗੁਣਾਂ ਪਾਣੀ ਪਾ ਕੇ ਖਿਚੜੀ ਬਣਾ ਲਵੋ।

ਇਸ ਚ ਕਾਲੀ ਮਿਰਚ, ਦੇਸੀ ਲੂਣ ਤੇ ਅਜਵੈਣ ਵੀ ਪਾ ਸਕਦੇ ਹੋ। ਹਰੀ ਮਿਰਚ, ਲੌਂਗ, ਵੱਡੀ ਇਲਾਇਚੀ ਤੇ ਹਰਾ ਧਣੀਆ ਵੀ ਪਾ ਸਕਦੇ ਹੋ। ਲੇਕਿਨ ਇਹ ਬਹੁਤ ਥੋੜ੍ਹੇ ਥੋੜ੍ਹੇ ਹੀ ਪਾਉਣੇ ਹਨ।
ਹੁਣ ਇਸ ਬਣੀ ਹੋਈ ਖਿਚੜੀ ਦੀ ਇੱਕ ਕੌਲੀ ਮਿਕਸੀ ਚ ਪਾਉ ਤੇ ਇਸ ਚ ਇੱਕ ਕੌਲੀ ਗਰਮ ਪਾਣੀ ਦੀ ਪਾ ਕੇ ਚੰਗੀ ਤਰ੍ਹਾਂ ਰਗੜ ਲਵੋ।
ਇਹ ਸਵੇਰੇ ਸੈਰ ਕਰਨ ਜਾਂ ਵਰਜਿਸ਼ ਕਰਨ ਵਾਲਿਆਂ ਲਈ ਬਹੁਤ ਲਾਹੇਵੰਦ ਹੈ। ਕਮਰ ਦਰਦ, ਧੌਣ ਦਰਦ ਅਤੇ ਸਰੀਰ ਦਰਦ ਤੋਂ ਵੀ ਲਾਭਦਾਇਕ ਹੈ।
ਇਹ ਸੂਪ ਮਹੀਨੇ ਚ ਇੱਕ ਦੋ ਵਾਰ ਹਰ ਇੱਕ ਨੂੰ ਹੀ ਪੀਣਾ ਚਾਹੀਦਾ ਹੈ। ਇਹ ਜੋੜਾਂ, ਹੱਡੀਆਂ, ਵਾਲਾਂ ਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਤੋਂ ਫ਼ਾਇਦੇਮੰਦ ਹੈ।
ਇਹ ਕਬਜ਼ ਤੋਂ ਵੀ ਲਾਭਦਾਇਕ ਹੈ। ਜਿਨ੍ਹਾਂ ਔਰਤਾਂ ਦੇ ਮਾਹਵਾਰੀ ਖੁੱਲ੍ਹ ਕੇ ਨਾਂ ਆਉਂਦੀ ਹੋਵੇ ਜਾਂ ਜਿਨ੍ਹਾਂ ਦੇ ਸਮੇਂ ਤੋਂ ਪਹਿਲਾਂ ਮਾਹਵਾਰੀ ਬੰਦ ਹੋਣ ਦੇ ਚਾਂਸ ਹੋਣ ਉਨ੍ਹਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ।
ਕਮਜ਼ੋਰ ਹਾਜ਼ਮੇ ਵਾਲਿਆਂ ਨੂੰ ਇਹ ਬਹੁਤ ਪਤਲਾ ਪੀਣਾ ਚਾਹੀਦਾ ਹੈ। ਤੇਜ਼ਾਬੀਪਨ ਵਾਲਿਆਂ ਨੂੰ ਇਹ ਜ਼ਿਆਦਾ ਗਰਮ ਗਰਮ ਨਹੀਂ ਪੀਣਾ ਚਾਹੀਦਾ ਹੈ।
ਮੋਟਾਪੇ ਵਾਲਿਆਂ ਨੂੰ ਇਹ ਜ਼ਿਆਦਾ ਨਹੀਂ ਪੀਣਾ ਚਾਹੀਦਾ ਤੇ ਗੁਰਦੇ ਰੋਗੀਆਂ ਨੂੰ ਇਹ ਬਹੁਤ ਥੋੜ੍ਹਾ ਤੇ ਪਤਲਾ ਤੇ ਕਦੇ ਕਦੇ ਹੀ ਪੀਣਾ ਚਾਹੀਦਾ ਹੈ ਪ੍ਰੰਤੂ ਕੈਂਸਰ, ਟੀਬੀ, ਲੋਅ ਬੀਪੀ ਅਤੇ ਘਟਦੀ ਸ਼ੂਗਰ ਵਾਲਿਆਂ ਨੂੰ ਇਹ ਹਫ਼ਤੇ ਚ ਦੋ ਤਿੰਨ ਵਾਰ ਪੀਣਾ ਚਾਹੀਦਾ ਹੈ।
ਡਾ ਬਲਰਾਜ ਸਿੰਘ, ਡਾ ਕਰਮਜੀਤ ਕੌਰ
ਮੋਗਾ ਹੈਲਥ ਸੈਂਟਰ, ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229, 94654-12596
ਮਾਪਿਆਂ ਦੇ ਵੱਸ ਹੁੰਦਾ ਹੈ ਕਿ ਉਹ ਜਿਹੋ ਜਿਹਾ ਮਰਜ਼ੀ ਬੱਚਿਆਂ ਦਾ ਭਵਿੱਖ ਬਣਾ ਸਕਦੇ ਹਨ ਤੇ ਬੱਚਿਆਂ ਦੇ ਵੱਸ ਚ ਵੀ ਹੁੰਦਾ ਹੈ ਕਿ ਉਹ ਮਾਪਿਆਂ ਦਾ ਜਿਹੋ ਜਿਹਾ ਮਰਜ਼ੀ ਅੰਤਲਾ ਸਮਾਂ ਬਣਾ ਸਕਦੇ ਹਨ।

Today Now News

RELATED ARTICLES
- Advertisment -

POPULAR POSTS