ਮਾਨਸਾ 21ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਜੀ,ਐਚ, ਇੰਮੀਗਰੇਸ਼ਨ ਮਾਨਸਾ ਦੀ ਵਿਦਿਆਰਥਣ ਪੂਨਮਜੋਤ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਮਾਨਸਾ ਨੇ ਆਈਲੈਟਸ ਦੀ ਪ੍ਰੀਖਿਆ ਵਿੱਚੋਂ 6,5 ਬੈਂਡ ਪ੍ਰਾਪਤ ਕੀਤੇ। ਸੰਸਥਾ ਦੇ ਐਮ,ਡੀ, ਨਿਰਵੈਰ ਸਿੰਘ ਬੁਰਜ ਹਰੀ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ ਅਤੇ ਸਾਡੀ ਸੰਸਥਾ ਦਾ ਸਭ ਤੋਂ ਵਧੀਆ ਮਾਨਸਾ ਜਿਲ੍ਹੇ ਵਿੱਚੋਂ ਬੈਂਡ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਜੋ ਬੱਚੇ ਆਈਲੈਟਸ ਅਤੇ ਪੀ,ਟੀ,ਈ, ਚੋਂ ਵਾਰ^ਵਾਰ ਪੇਪਰ ਦੇਣ ਤੇ ਕਲੀਅਰ ਨਹੀਂ ਹੋਏ ਸਨ ਅਜਿਹੇ ਬੱਚੇ ਵੀ ਸਾਡੇ ਕੋਲ ਆ ਕੇ ਚੰਗੇ ਨੰਬਰ ਲੈ ਕੇ ਪਾਸ ਹੋ ਰਹੇ ਹਨ।

ਸਾਡੀ ਸੰਸਥਾ ਵੱਲੋਂ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਲਗਨ ਨਾਲ ਸਾਡੀ ਸੰਸਥਾ ਦੇ ਚੰਗੇ ਨਤੀਜੇ ਆ ਰਹੇ ਹਨ। ਮਾਨਸਾ ਜਿਲ੍ਹੇ ਵਿੱਚ ਸਾਡੀ ਸੰਸਥਾ ਦੇ ਹਰ ਮਹੀਨੇ ਸ਼ਾਨਦਾਰ ਨਤੀਜੇ ਆ ਰਹੇ ਹਨ ਅਤੇ ਕਮਜ਼ੋਰ ਵਿਿਦਆਰਥੀਆਂ ਦੀਆਂ ਸਪੈਸ਼ਲ ਕਲਾਸਾਂ ਲਗਾਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪੀ,ਟੀ,ਈ, ਦੇ ਨਾਲ ਆਈਲੈਟਸ ਜੀ,ਟੀ,ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਾਡੀ ਸੰਸਥਾ ਵੱਲੋਂ ਬੱਚਿਆਂ ਦੇ ਸਟੱਡੀ ਵੀਜੇ ਅਤੇ ਮਾਪਿਆਂ ਦੇ ਵਿਜਟਰ ਵੀਜੇ ਵੀ ਲਗਵਾਏ ਜਾਂਦੇ ਹਨ। ਇਸ ਮੌਕੇ ਸਮੁੱਚੀ ਮੈਨੇਜ਼ਮੈਂਟ ਸੁਖਵੀਰ ਕੌਰ, ਜੋਬਨਦੀਪ ਸਿੰਘ ਸਿੱਧੂ, ਹਰਤੇਜ ਸਿੰਘ ਬੁਰਜ ਢਿੱਲਵਾਂ, ਸੱਤਾ ਸਿੰਘ ਤਾਮਕੋਟ, ਸਮੁੱਚਾ ਸਟਾਫ ਮਨਪ੍ਰੀਤ ਕੌਰ, ਅਵਨੀਤ ਕੌਰ, ਰਾਜਵੀਰ ਕੌਰ, ਵਿਸ਼ਵਜੀਤ ਸਿੰਘ ਆਦਿ ਹਾਜ਼ਰ ਸਨ।






