17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਕਿਸਾਨ ਯੁਨੀਅਨ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਫਲ...

ਪੰਜਾਬ ਕਿਸਾਨ ਯੁਨੀਅਨ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ

ਮਾਨਸਾ 19 ਮਾਚਰ ਗੁਰਜੰਟ ਸਿੰਘ ਬਾਜੇਵਾਲੀਆ/ਅੱਜ ਪੰਜਾਬ ਕਿਸਾਨ ਯੁਨੀਅਨ ਦੀ ਜਨਰਲ ਬਾਡੀ ਦੀ ਭਰਵੀਂ ਮੀਟਿੰਗ ਬਾਬਾ ਸਿੱਧ ਭੋਈ ਲੱਲੁਆਣਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਮਫਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ^ਵੱਖ ਬਲਾਕ ਇਕਾਇਆਂ ਵੱਲੋਂ ਸਮਹੂਲੀਅਤ ਕੀਤੀ ਗਈ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ, ਗੋਰਾ ਸਿੰਘ ਭੈਣੀ ਬਾਘਾ ਤੇ ਗੁਰਨਾਮ ਭੀਖੀ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਆਪਣੇ ਆਪਣੇ ਵਿਚਾਰ ਰੱਖੇ। ਜਿਸ ਵਿਚ ਨਰਮ ਦੇ ਖਰਾਬੇ ਦਾ ਮੁਆਬਜਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਕਚਹਿਰੀਆਂ ਵਿਚ ਚੱਲ ਰਹੇ ਦਿਨ^ਰਾਤ ਦੇ ਧਰਨੇ ਵਿਚ ਸਮਹੂਲੀਅਤ ਵਧਾਉਣ ਤੇ ਵਿਚਾਰ ਚਰਚਾ ਕੀਤੀ ਗਈ।
ਸਰਵ ਸਮਿਤੀ ਨਾਲ ਸਹੀਦੇ^ਆਜ਼ਮ ਸ੍ਰH ਭਗਤ ਸਿਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਜਾ ਮੁਕਤੀ ਕਾਨਫਰ਼ਸ ਪਿੰਡ ਸਹਾਰਨਾ ਵਿਖੇ 23 ਮਾਰਚ ਨੂੰ 11:00 ਵਜੇ ਕਰਨ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਨੰੁੂ ਸਬੰਧੋਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਚਾਹੇ ਚੌਣਾ ਦੋਰਾਨ ਹਰ ਸਿਆਸੀ ਪਾਰਟੀ ਵੱਲੋਂ ਲੋਕਾਂ ਨੂੰ ਮਨ ਲੁਭਾਊ ਸਕੀਮਾ ਦੇ ਐਲਾਨ ਕਰਕੇ ਇਸ ਬਾਰ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।ਪਰ ਡੁੱਬ ਰਹੀ ਕਿਸਾਨੀ ਦੇ ਕਰਜਾ ਮੁਆਫ਼ੀ ਦਾ ਮਾਮਲਾ, ਪੰਜਾਬ ਨੂੰ ਬਰਬਾਦ ਕਰਨ ਵਾਲੀ ਬੇ^ਰੋਜਗਾਰੀ ਦਾ ਅਜੈਡੰਾ ਅਤੇ ਘਰ ਘਰ ਨੌਜਵਾਨਾਂ ਦੇ ਸਥੱਰ ਬਿਛਾਉਣ ਵਾਲਾ ਨਸ਼ੇ ਦੇ ਵਪਾਰ ਨੂੰ ਨੱਥ ਪਾਉਣ ਵਾਲੀ ਅਤੇ ਵੱਧ ਰਹੀ ਮਹਿੰਗਾਈ ਨੂੰ ਰੋਕਣ ਵਾਲਾ ਕੋਈ ਵੀ ਵਾਦਾ ਨਹੀਂ ਕੀਤਾ ਗਿਆ। ਚਾਹੇ ਬਦਲਾਓ ਕਰਨ ਦੀ ਉੱਠੀ ਹਨੇਰੀ ਕਾਰਨ ਆਮ ਪਾਰਟੀ ਦੀ ਵੱਡੇ ਬਹੁਮਤ ਨਾਲ ਸਰਕਾਰ ਬਣੀ ਹੈ। ਪਰ ਜੇਕਰ ਸਰਕਾਰ ਵੱਲੋਂ ਇਹਨਾਂ ਕਿਸਾਨੀ ਅਜੰਡਿਆਂ ਅੱਖੋਂ^ਪਰੋਖੇ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਮਜਬੂਰਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਰਕਾਰ ਖਿਲਾਫ਼ ਸ਼ੰਘਰਸ਼ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਚਲ ਰਹੇ ਜ਼ਿਲ੍ਹਾ ਕਚਹਿਰੀਆਂ ਵਿਚ ਧਰਨੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ 23 ਮਾਰਚ ਦੇ ਸ਼ਹੀਦੀ ਦਿਹਾੜੇ ਉਪਰ ਕਰਜਾ ਮੁਕਤੀ ਕਾਨਫਰੰਸ ਵਿਚ ਪਿੰਡ ਸਹਾਰਨਾਂ ਹੰਮ^ਹੁੰਮਾ ਕੇ ਪਹੁੰਚਣ। ਸੋ ਇਹਨਾਂ ਤੋਂ ਸਿਵਾਏ ਮਾਨਸਾ ਬਲਾਕ ਪ੍ਰਧਾਨ ਗੁਰਮੁਖ ਸਿੰਘ ਗੋਗੀ, ਝੁਨੀਰ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟ ਧਰਮੂ, ਬੁਢਲਾਡਾ ਬਲਾਕ ਪ੍ਰਧਾਨ ਗੁਰਤੇਜ ਸਿੰਘ ਬਰੇ੍ਹ ਤੇ ਭੀਖੀ ਬਲਾਕ ਪ੍ਰਧਾਨ ਅਮੋਲਕ ਸਿੰਘ ਖੀਵਾ ਖੁਰਦ, ਮਾਨਸਾ ਸ਼ਹਿਰੀ ਪ੍ਰਧਾਨ ਸੁਖਚਰਨ ਸਿੰਘ ਦਾਨੇਵਾਲੀਆ ਇਸਤਰੀ ਵਿੰਗ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਵੀ ਸੰਬੋਧਨ ਕੀਤਾ।

Today Now News

RELATED ARTICLES
- Advertisment -

POPULAR POSTS