17.1 C
Chandigarh

TODAY NOW NEWS

Thursday, March 19, 2026
HomeBREAKING NEWSਸੱਤਾ 'ਚ ਆਉਂਦਿਆਂ ਹੀ ਭਵਾਨੀਗੜ੍ਹ ਟਰੱਕ ਯੂਨੀਅਨ 'ਤੇ ਆਮ ਆਦਮੀ ਪਾਰਟੀ ਦਾ...

ਸੱਤਾ ‘ਚ ਆਉਂਦਿਆਂ ਹੀ ਭਵਾਨੀਗੜ੍ਹ ਟਰੱਕ ਯੂਨੀਅਨ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ

ਭਵਾਨੀਗੜ੍ਹ : ਬੀਤੇ ਕੱਲ੍ਹ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਗਈ ਤੇ ਅੱਜ ਅਗਲੇ ਦਿਨ ਹੀ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦੀ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ‘ਤੇ ‘ਆਪ’ ਨੇ ‘ਕਬਜ਼ਾ ‘ ਜਮਾਉਂਦਿਆਂ ਪਾਰਟੀ ਦੇ ਬਲਾਕ ਯੂਥ ਪ੍ਰਧਾਨ ਹਰਦੀਪ ਸਿੰਘ ਤੂਰ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਥਾਪ ਦਿੱਤਾ। ਹਾਲਾਂਕਿ ਤੂਰ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਇਸ ਦੌਰਾਨ ਵੱਡੀ ਗਿਣਤੀ ‘ਚ ਟਰੱਕ ਆਪ੍ਰੇਟਰਾਂ ਜਿਨ੍ਹਾਂ ‘ਚ ‘ਆਪ’ ਨਾਲ ਸਬੰਧਤ ਆਪ੍ਰੇਟਰ ਵੀ ਦੱਸੇ ਜਾ ਰਹੇ ਹਨ ਨੇ ਯੂਨੀਅਨ ਦੀ ਨਵੀਂ ਇਮਾਰਤ ਦੇ ਬਾਹਰ ਇਕੱਤਰ ਹੋ ਕੇ ਹਾਈਵੇਅ ਨੂੰ ਕੁੱਝ ਸਮੇਂ ਲਈ ਜਾਮ ਕਰਕੇ ਪ੍ਰਧਾਨਗੀ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ‘ਚ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ ਦੇ ਆਪਣੇ ਕਾਰਜਕਾਲ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਉਪਰੰਤ ਰਾਜਿੰਦਰ ਸਿੰਘ ਗੁੱਡੂ ਵੱਲੋਂ ਨਵੇਂ ਪ੍ਰਧਾਨ ਲਈ ‘ਆਪ’ ਦੇ ਆਗੂ ਹਰਦੀਪ ਸਿੰਘ ਤੂਰ ਦਾ ਨਾਮ ਪ੍ਰਪੋਜ਼ ਕੀਤਾ ਗਿਆ ਤੇ ਮੌਕੇ ‘ਤੇ ਹਾਜ਼ਰ ਵੱਡੀ ਗਿਣਤੀ ਵਿੱਚ ‘ਆਪ’ ਆਗੂਆਂ ਨੇ ਹਰਦੀਪ ਤੂਰ ਦੇ ਗਲ ‘ਚ ਹਾਰ ਪਾ ਕੇ ਖ਼ੁਸ਼ੀ ਪ੍ਰਗਟਾਉੰਦਿਆਂ ਪ੍ਰਧਾਨਗੀ ਦੀ ਕੁਰਸੀ ‘ਤੇ ਬਿਠਾਇਆ ਤੇ ਬਾਅਦ ‘ਚ ਸ਼ਹਿਰ ਦੇ ਬਜ਼ਾਰਾਂ ‘ਚੋਂ ਦੀ ਖੁਸ਼ੀ ਮਨਾਉਂਦੇ ਹੋਏ ਆਸ਼ੀਰਵਾਦ ਪ੍ਰਾਪਤ ਕਰਨ ਲਈ ਗੁਰੂ ਘਰ ਨੂੰ ਚਾਲੇ ਪਾ ਦਿੱਤੇ।ਇਸ ਮੌਕੇ ਉਨ੍ਹਾਂ ‘ਆਪ’ ਆਗੂ ਰਾਮ ਗੋਇਲ, ਰਾਜਿੰਦਰ ਚਹਿਲ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਫੱਗੂਵਾਲਾ, ਲਖਵਿੰਦਰ ਫੱਗੂਵਾਲਾ, ਹਰਭਜਨ ਸਿੰਘ ਨੰਦਗੜ, ਕੁਲਦੀਪ ਸਿੰਘ ਚਹਿਲ, ਮਨਜੀਤ ਸਿੰਘ ਕਾਕਾ ਆਦਿ ਹਾਜ਼ਰ ਸਨ। ਓਧਰ ਨਵੇੰ ਪ੍ਰਧਾਨ ਅਤੇ ਉਸਦੇ ਸਮਰਥਕਾਂ ਦੇ ਜਾਣ ਤੋੰ ਬਾਅਦ ‘ਆਪ’ ਆਗੂਆਂ ਅਤੇ ਹੋਰ ਟਰੱਕ ਆਪ੍ਰੇਟਰਾਂ ਨੇ ਪ੍ਰਧਾਨਗੀ ਆਹੁਦੇ ‘ਤੇ ਇਤਰਾਜ ਜਤਾਉੰਦਿਆਂ ਮੁੱਖ ਸੜਕ ‘ਤੇ ਆ ਕੇ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ‘ਆਪ’ ਆਗੂ ਨਵਦੀਪ ਸ਼ਰਮਾ ਕਾਕੜਾ ਤੇ ਕੁਲਦੀਪ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਨਾਲ ਟਰੱਕ ਯੂਨੀਅਨ ਦੀ ਚੋਣ ਵੀ ਸਰਬਸੰਮਤੀ ਨਾਲ ਕਰਵਾਉਣ ਸਬੰਧੀ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲ ਕੇ ਅਪੀਲ ਕੀਤੀ ਸੀ ਜਿਸ ਦੇ ਚੱਲਦਿਆਂ ਭਰਾਜ ਨੇ ਭਰੋਸਾ ਦਿਵਾਇਆ ਸੀ ਕਿ ‘ਆਪ’ ਦੇ 15 ਆਗੂਆਂ ਦੀ ਮੀਟਿੰਗ ਬੁਲਾ ਕੇ ਸਰਬਸੰਮਤੀ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਲਗਾਇਆ ਜਾਵੇਗਾ। ਪਰੰਤੂ ਇਸਦੇ ਉਲਟ ਅੱਜ ਭਾਰੀ ਗਿਣਤੀ ‘ਚ ਪੁਲਿਸ ਫੋਰਸ ਨੂੰ ਯੂਨੀਅਨ ‘ਚ ਤਾਇਨਾਤ ਕਰਕੇ ‘ਆਪ’ ਨੇ ਵੀ ਪਿਛਲੀਆਂ ਸਰਕਾਰਾਂ ਦੀ ਚਲਾਈ ਰੀਤ ਵਾਗੂੰ ਜਿਸ ਦੀ ਸਰਕਾਰ ਉਸ ਦੀ ਹੀ ਪ੍ਰਧਾਨਗੀ ਦੀ ਤਰਜ਼ ’ਤੇ ਪ੍ਰਧਾਨ ਨੂੰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ‘ਆਪ’ ਤੇ ਹੋਰ ਰਿਵਾਇਤੀ ਪਾਰਟੀਆਂ ‘ਚ ਕੋਈ ਜਿਆਦਾ ਫਰਕ ਨਹੀਂ ਰਹਿ ਜਾਂਦਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਅੱਜ ਹੋਈ ਪ੍ਰਧਾਨਗੀ ਦੀ ਨਿਯੁਕਤੀ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਤੇਜ ਝਨੇੜੀ ਨੇ ਵੀ ਕਿਹਾ ਕਿ ਧੱਕੇਸ਼ਾਹੀ ਨੂੰ ਸਹਿਣ ਨਹੀੰ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਹਲਕਾ ਵਿਧਾਇਕਾ ਵਲੋਂ ਪੁਲਿਸ ਪ੍ਰਸ਼ਾਸਨ ਰਾਹੀੰ ਟਰੱਕ ਆਪ੍ਰੇਟਰਾਂ ’ਤੇ ਦਬਾਅ ਬਣਾ ਕੇ ਅੱਜ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਜੋ ਮੰਦਭਾਗਾ ਹੈ ਕਿਉਂਕਿ ਚੋਣਾਂ ਸਮੇਂ ਬੀਬਾ ਭਰਾਜ ਖੁਦ ਯੂਨੀਅਨ ਵਿਚ ਆ ਕੇ ਪ੍ਰਧਾਨਗੀ ਦੀ ਚੋਣ ਨਿਰਪੱਖ਼ਤਾ ਨਾਲ ਕਰਵਾਉਣ ਦਾ ਵਾਅਦਾ ਕੀਤਾ ਸੀ।

Today Now News

RELATED ARTICLES
- Advertisment -

POPULAR POSTS