17.1 C
Chandigarh

TODAY NOW NEWS

Thursday, March 19, 2026
HomeBREAKING NEWSਪ੍ਰਧਾਨ ਮੰਤਰੀ ਇਮਰਾਨ ਖਾਨ ਮੁਸੀਬਤ 'ਚ, PML-N ਨੇ ਲਾਏ ਗੰਭੀਰ ਦੋਸ਼

ਪ੍ਰਧਾਨ ਮੰਤਰੀ ਇਮਰਾਨ ਖਾਨ ਮੁਸੀਬਤ ‘ਚ, PML-N ਨੇ ਲਾਏ ਗੰਭੀਰ ਦੋਸ਼

ਇਸਲਾਮਾਬਾਦ : ਪਾਕਿਸਤਾਨ ਮੁਸਲਿਮ ਲੀਗ ਦੀ ਬੁਲਾਰਾ ਮਰੀਅਮ ਨਵਾਜ਼ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦੇਸ਼ ਦੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੀਓ ਨਿਊਜ਼ ਮੁਤਾਬਕ ਇਮਰਾਨ ਖਾਨ ਨੇ ਖੈਬਰ ਪਖਤੂਨਖਵਾ ਦੇ ਲੋਕਲ ਬਾਡੀ ਚੋਣਾਂ ਨੂੰ ਲੈ ਕੇ ਹੋਈ ਰੈਲੀ ‘ਚ ਸੂਬੇ ਦੇ ਸੰਸਾਧਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮਰੀਅਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੋ ਕੀਤਾ ਹੈ ਉਹ ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਧਾਰਾ 181, 234 ਅਤੇ 233 ਦੀ ਸਿੱਧੀ ਉਲੰਘਣਾ ਹੈ। ਮਰੀਅਮ ਨੇ ਇੱਥੋਂ ਤੱਕ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਜੋ ਪੇਸ਼ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਕਾਨੂੰਨ ਤੇ ਸੰਵਿਧਾਨ ਦੀ ਨਾ ਤਾਂ ਕੋਈ ਪਰਵਾਹ ਹੈ ਤੇ ਨਾ ਹੀ ਕੋਈ ਸਨਮਾਨ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਚੁਟਕੀ ਲੈਂਦਿਆਂ ਪੀਐੱਮਐੱਲ-ਐੱਨ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਰਬਾਂ ਰੁਪਏ ਦੇ ਗੈਰ-ਕਾਨੂੰਨੀ ਵਿਦੇਸ਼ੀ ਫੰਡਿੰਗ, ਮਨੀ ਲਾਂਡਰਿੰਗ, ਦੇਸ਼ ਦੀ ਵਿਗੜਦੀ ਆਰਥਿਕਤਾ, ਲਗਾਤਾਰ ਵਧਦੀ ਮਹਿੰਗਾਈ, ਇਕ ਕਰੋੜ ਨੌਕਰੀਆਂ ਅਤੇ ਪੰਜ ਲੱਖ ਘਰਾਂ ਦਾ ਹਿਸਾਬ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 12 ਮਾਰਚ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਹੋਰ ਨੇਤਾਵਾਂ ਨੂੰ ਲਾਵਰ ਡੀਅਰ ਵਿੱਚ ਹੋਈ ਚੋਣ ਰੈਲੀ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਇਹ ਨੋਟਿਸ ਲਾਵਰ ਡੀਅਰ ਦੇ ਜ਼ਿਲ੍ਹਾ ਨਿਗਰਾਨ ਅਫ਼ਸਰ ਵੱਲੋਂ ਭੇਜਿਆ ਗਿਆ ਹੈ। ਇਸ ਤੋਂ ਬਾਅਦ 14 ਮਾਰਚ ਨੂੰ ਕਮਿਸ਼ਨ ਨੇ ਇਸ ਸਬੰਧ ‘ਚ ਪ੍ਰਧਾਨ ਮੰਤਰੀ ਸਮੇਤ ਉਨ੍ਹਾਂ ਦੇ ਵਕੀਲ ਤੋਂ ਕਾਨੂੰਨੀ ਜਵਾਬ ਮੰਗਿਆ ਸੀ।

Today Now News

RELATED ARTICLES
- Advertisment -

POPULAR POSTS