
ਫਿਰੋਜ਼ਪੁਰ,14 ਮਾਰਚ(ਹਰਜਿੰਦਰ ਸਿੰਘ ਕਤਨਾ) ਸਮਾਜਸੇਵੀ ਅਤੇ ਦੁਬੱਈ ਦੇ ਉਘੇ ਕਾਰੋਬਾਰੀ ਡਾ ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਗਏ ਸਮਾਗਮਾਂ ਦੋਰਾਨ ਫਿਰੋਜ਼ਪੁਰ,ਜ਼ੀਰਾ ਅਤੇ ਮੱਲਾਂ ਵਾਲਾ ਇਲਾਕਿਆਂ ਨਾਲ ਸਬੰਧਿਤ 80 ਜਰੂਰਤ ਮੰਦ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ। ਇਸ ਸਬੰਧੀ ਕਰਵਾਏ ਗਏ ਵੱਖ ਵੱਖ ਸਮਾਗਮਾਂ ਵਿੱਚ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
\ਸੰਸਥਾ ਦੀ ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਦੱਸਿਆ ਕਿ ਸੰਸਥਾ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਦੇ ਨਿਰਦੇਸ਼ਾਂ ਤਹਿਤ ਪੂਰੀ ਦੁਨੀਆਂ ਵਿੱਚ ਸੰਸਥਾ ਵੱਲੋਂ ਲੋਕ ਭਲਾਈ ਦੇ ਕਾਰਜ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜ਼ਿਲ੍ਹੇ ਅੰਦਰ 200 ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਲੋਕਾਂ ਦੀ ਚੰਗੀ ਸਿਹਤ ਲਈ ਫਿਰੋਜ਼ਪੁਰ ਅਤੇ ਮੱਖੂ ਵਿੱਚ ਲੈਬੋਰਟਰੀਆਂ ਵੀ ਖੋਲੀਆਂ ਗਈਆਂ ਹਨ ਤਾਂ ਜੋ ਲੋਕ ਆਪਣੇ ਸਰੀਰ ਦੇ ਟੈਸਟ ਕਰਵਾ ਕੇ ਰੋਗਾਂ ਤੋਂ ਜਾਣੂ ਹੋ ਜਾਣ ਅਤੇ ਸਮੇਂ ਸਿਰ ਇਲਾਜ਼ ਕਰਵਾ ਸਕਣ। ਇਸ ਮੌਕੇ ਤੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਵਿਜੇ ਬਹਿਲ ਪ੍ਰਧਾਨ ਮੱਲਾਂ ਵਾਲਾ ,ਪ੍ਰਦੀਪ ਬਹਿਲ,ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਸੰਜੀਵ ਬਜਾਜ, ਨਰਿੰਦਰ ਬੇਰੀ ਕੈਸ਼ੀਅਰ,ਜਗਸੀਰ ਸਿੰਘ ਜ਼ੀਰਾ,ਮੈਡਮ ਬਲਵਿੰਦਰ ਕੌਰ ਲੋਹਕੇ,ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜ਼ਪੁਰ ਪ੍ਰਧਾਨ ਮੈਡਮ ਤਲਵਿੰਦਰ ਕੌਰ,ਬ੍ਰਿਜ ਭੂਸ਼ਨ ਧਵਨ,ਰਣਧੀਰ ਸ਼ਰਮਾ, ਸੁਖਜੀਤ ਸਿੰਘ ਹਰਾਜ, ਲਖਵਿੰਦਰ ਸਿੰਘ ਕਰਮੂਵਾਲਾ ਅਤੇ ਹੋਰ ਪਤਵੰਤੇ ਵੀ ਮੋਜੂਦ ਸਨ।





