17.1 C
Chandigarh

TODAY NOW NEWS

Friday, March 20, 2026
HomeBREAKING NEWSਚਿੜੀਆ ਘਰ ਵਿਚੋਂ ਬਚ ਨਿਕਲੇ ਊਠ ਨੇ ਦੋ ਵਿਅਕਤੀਆਂ ਨੂੰ ਮਾਰਿਆ

ਚਿੜੀਆ ਘਰ ਵਿਚੋਂ ਬਚ ਨਿਕਲੇ ਊਠ ਨੇ ਦੋ ਵਿਅਕਤੀਆਂ ਨੂੰ ਮਾਰਿਆ

ਸੈਕਰਾਮੈਂਟੋ 12 ਮਾਰਚ (ਹੁਸਨ ਲੜੋਆ ਬੰਗਾ)- ਟੈਨੇਸੀ ਦੇ ਇਕ ਚਿੜੀਆ ਘਰ ਵਿਚੋਂ ਬਚ ਕੇ ਨਿਕਲ ਗਏ ਊਠ ਨੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ। ਓਬੀਅਨ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਨੂੰ ਫੋਨ ਉਪਰ ਸੂਚਨਾ ਮਿਲੀ ਸੀ ਕਿ ਸ਼ਰਲੇ ਫਾਰਮਜ ਨੇੜੇ ਇਕ ਊਠ ਲੋਕਾਂ ਉਪਰ ਹਮਲੇ ਕਰ ਰਿਹਾ ਹੈ। ਮੌਕੇ ਉਪਰ ਪੁੱਜੀ ਪੁਲਿਸ ਨੂੰ ਦੋ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਜੋ ਬਾਅਦ ਵਿਚ ਮੌਕੇ ਉਪਰ ਹੀ ਦਮ ਤੋੜ ਗਏ । ਇਨਾਂ ਦਾ ਪਛਾਣ ਬੌਬੀ ਮੈਥਨੀ 42 ਸਾਲ ਤੇ ਟੌਮੀ ਗੂਨ 67 ਸਾਲ ਵਜੋਂ ਹੋਈ ਹੈ। ਊਠ ਨੇ ਮੌਕੇ ਉਪਰ ਪੁੱਜੀ ਪਲਿਸ ਦੀ ਗੱਡੀ ਉਪਰ ਵੀ ਹਮਲਾ ਕੀਤਾ ਪਰੰਤੂ ਉਸ ਉਪਰ ਕਾਬੂ ਪਾ ਲਿਆ ਗਿਆ।

Today Now News

RELATED ARTICLES
- Advertisment -

POPULAR POSTS