
ਮਾਨਸਾ, 11 ਮਾਰਚ : ਗੁਰਜੰਟ ਸਿਜੰਟ ਸਿੰਘ ਬਾਜੇਵਾਲੀਆ/ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਕਿਸਮ ਦੇ ਵਿਕਟਿਮ ਮੁਆਵਜ਼ੇ ਦੀਆਂ ਸਕੀਮਾਂ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਸਫਲਤਾ ਪੂਰਵਕ ਚੱਲ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਸਕੀਮਾਂ ਦਾ ਫਾਇਦਾ ਵੀ ਲੈ ਰਹੇ ਹਨ ਕਿਉਂਕਿ ਇਨ੍ਹਾਂ ਸਕੀਮਾਂ ਰਾਹੀਂ ਪ੍ਰਭਾਵਿਤ ਵਿਅਕਤੀ ਨੂੰ ਉਨ੍ਹਾਂ ਦੇ ਜੀਵਨ ਵਿੱਚ ਅੱਗੇ ਵਧਣ ਅਤੇ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਿੱਚ ਕਾਫੀ ਜ਼ਿਆਦਾ ਸਹਾਇਤਾ ਮਿਲਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸਿ਼ਲਪਾ ਵਰਮਾ ਨੇ ਦੱਸਿਆ ਕਿ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਇਸ ਸਕੀਮ ਦੀ ਲੜੀ ਤਹਿਤ ਜੁਵੀਨਾਈਲ ਜਸਟਿਸ ਬੋਰਡ ਮਾਨਸਾ ਵੱਲੋਂ ਆਏ ਮੁਆਵਜ਼ੇ ਦੇ ਚਾਰ ਲੱਖ (4,00,000/-) ਰੁਪਏ ਪੀੜਤ ਬੱਚੇ ਨੂੰ ਮੁਹੱਈਆ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਕਟਿਮ ਕੰਪਨਸ਼ੇਸ਼ਣ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਨਾਲ-ਨਾਲ ਮੁਆਵਜ਼ੇ ਦੀ ਰਕਮ ਵੀ ਦਿੱਤੀ ਜਾ ਰਹੀ ਹੈ।




