17.1 C
Chandigarh

TODAY NOW NEWS

Thursday, March 19, 2026
HomeBREAKING NEWSਤਲਵੰਡੀ ਭਾਈ ਵਿੱਚ ਵਾਪਰਿਆ ਸੜਕ ਹਾਦਸਾ,ਬੱਸ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ,ਬਾਈਕ ਸਵਾਰ...

ਤਲਵੰਡੀ ਭਾਈ ਵਿੱਚ ਵਾਪਰਿਆ ਸੜਕ ਹਾਦਸਾ,ਬੱਸ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ,ਬਾਈਕ ਸਵਾਰ ਦੀ ਮੌਤ

ਤਲਵੰਡੀ ਭਾਈ,11ਮਾਰਚ(ਹਰਜਿੰਦਰ ਸਿੰਘ ਕਤਨਾ) ਤਲਵੰਡੀ ਭਾਈ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਇਕ 28 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ।ਇਹ ਹਦਸਾ ਇਕ ਬੱਸ ਅਤੇ ਮੋਟਸਾਈਕਲ ਵਿਚਕਾਰ ਹੋਇਆ। ਮਿਰਤਕ ਨੌਜਵਾਨ ਦੀ ਪਹਿਚਾਣ ਅਰਸ਼ਦੀਪ ਸੰਧੂ ਵਾਸੀ ਮਹੇਸ਼ਰੀ ਸੰਧੂਆਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।ਘਟਨਾ ਸਵੇਰੇ 10 ਵਜੇ ਦੀ ਦੱਸੀ ਜਾਂਦੀ ਹੈ ਜਦੋਂ ਇਹ ਨੌਜਵਾਨ ਆਪਣੇ ਮੋਟਰਸਾਈਕਲ ਤੇ ਤਲਵੰਡੀ ਭਾਈ ਆਇਆ ਸੀ ਕੇ ਫਰੀਦਕੋਟ ਵਲੋ ਆ ਰਹੀ ਲਿਬੜਾ ਕੰਪਨੀ ਦੀ ਬੱਸ ਨੇ ਇਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ।ਇਹ ਟੱਕਰ ਇੰਨੀ ਤੇਜ ਸੀ ਕੇ ਮਿਰਤਕ ਦੀ ਇਕ ਲੱਤ ਮੌਕੇ ਤੇ ਹੀ ਕੱਟੀ ਗਈ ਸੀ।ਭਾਵੇਂ ਮਿਰਤਕ ਨੂੰ ਇਲਾਜ ਲਈ ਮੋਗਾ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਓਸਦੀ ਮੌਤ ਹੋ ਗਈ।ਘਟਨਾ ਦੀ ਜਾਣਕਰੀ ਮਿਲਦੇ ਹੀ ਤਲਵੰਡੀ ਭਾਈ ਦੀ ਪੁਲਸ ਮੌਕੇ ਤੇ ਪੁੱਜ ਗਈ।ਇਸ ਮੌਕੇ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋ ਦੋਸ਼ੀ ਬੱਸ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।ਓਹਨਾ ਦੱਸਿਆ ਕੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ

Today Now News

RELATED ARTICLES
- Advertisment -

POPULAR POSTS