17.1 C
Chandigarh

TODAY NOW NEWS

Thursday, March 19, 2026
HomeBREAKING NEWSਐਲਨ ਮਸਕ 7ਵੀਂ ਵਾਰ ਬਣੇ ਪਿਤਾ, ਧੀ ਦਾ ਰੱਖਿਆ ਅਜੀਬ ਜਿਹਾ ਨਾਂ,...

ਐਲਨ ਮਸਕ 7ਵੀਂ ਵਾਰ ਬਣੇ ਪਿਤਾ, ਧੀ ਦਾ ਰੱਖਿਆ ਅਜੀਬ ਜਿਹਾ ਨਾਂ, ਮਤਲਬ ਜਾਣ ਹੋ ਜਾਓਗੇ ਹੈਰਾਨ

ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ 7ਵੀਂ ਵਾਰ ਪਿਤਾ ਬਣ ਗਏ ਹਨ। ਹਾਲੀਵੁਡ ਸਿੰਗਲ ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦਿੱਤਾ ਹੈ।

ਇਸ ਤੋਂ ਪਹਿਲਾਂ ਵੀ ਦੋਵਾਂ ਦਾ ਇੱਕ ਬੇਟਾ ਹੈ, ਜਿਸ ਦੀ ਉਮਰ ਅਜੇ 2 ਸਾਲ ਹੈ। ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦੇਣ ਦੀ ਗੱਲ ਦਾ ਖੁਲਾਸਾ ਵੈਨਿਟੀ ਫੇਅਰ ਮੈਗਜ਼ੀਨ ਰਾਹੀਂ ਕੀਤਾ ਹੈ।ਦਿਲਚਸਪ ਹੈ ਕਿ ਦੋਵਾਂ ਨੇ 2-3 ਸਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਸਤੰਬਰ 2021 ਵਿੱਚ ਹੀ ਬ੍ਰੇਕਅਪ ਕਰ ਲਿਆ ਸੀ। ਗ੍ਰਾਈਮਸ ਦਾ ਕਹਿਣਾ ਹੈ ਕਿ ਹੁਣ ਉਹ ਮਸਕ ਨੂੰ ਬੁਆਏਫ੍ਰੈਂਡ ਕਹਿੰਦੀ ਹੈ ਤੇ ਉਹ ਉਨ੍ਹਾਂ ਨੂੰ ਬੈਸਟ ਫ੍ਰੈਂਡ ਵੀ ਕਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਕੁਝ ਵੱਖਰਾ ਹੈ, ਜਿਸ ਨੂੰ ਉਹ ਲੋਕਾਂ ਤੋਂ ਸਮਝਣ ਦੀ ਉਮੀਦ ਨਹੀਂ ਕਰਦੀ ਹੈ।

ਮਸਕ ਤੇ ਗ੍ਰਾਈਮਸ ਨੇ ਆਪਣੀ ਧੀ ਦਾ ਅਜੀਬ ਜਿਹਾ ਨਾਂ ਰਖਿਆ ਹੈ। ਉਨ੍ਹਾਂ ਨੇ ਆਪਣੀ ਧੀ ਦਾ ਨਾਂ Exa Dark Sideræl ਰੱਖਿਆ ਹੈ, ਜਿਸ ਦਾ ਮਤਲਬ ਵੀ ਬਹੁਤ ਖਾਸ ਹੈ। ਵੈਨਿਟੀ ਫੇਅਰ ਮੁਤਾਬਕ Exa ਸੁਪਰਕੰਪਿਊਟਿੰਗ ਟਰਮ exaFLOPS ਨੂੰ ਦਰਸਾਉਂਦਾ ਹੈ। ਦੂਜੇ ਪਾਸੇ Dark ਦਾ ਮਤਲਬ ਅਣਪਛਾਤੀ ਹੈ। ਗ੍ਰਾਈਮਸ ਦਾ ਕਹਿਣਾ ਹੈ ਕਿ ਲੋਕ ਡਾਰਕ ਮੈਟਰ ਤੋਂ ਡਰਦੇ ਹਨ, ਪਰ ਡਾਰਕ ਮੈਟਰ ਬ੍ਰਹਿਮੰਡ ਦੀ ਖੂਬਸੂਰਤ ਮਿਸਟਰੀ ਹੈ। ਦੂਜੇ ਪਾਸੇ Sideræl ਦਾ ਮਤਲਬ ਸਹੀ ਸਮਾਂ, ਸਟਾਰ ਤੇ ਡੀਪ ਸਪੇਸ ਦਾ ਸਮਾਂ, ਜੋ ਧਰਤੀ ਤੋਂ ਵੱਖ ਹੈ।

ਗ੍ਰਾਈਮਸ ਆਪਣੀ ਧੀ ਦਾ ਨਾਂ Odysseus Musk ਰਖਣਾ ਚਾਹੁੰਦੀ ਸੀ ਪਰ ਬਾਅਦ ਵਿੱਚ ਐਲਨ ਮਸਕ ਨੇ ਧੀ ਦਾ ਨਾਂ Exa Dark Sideræl ਰਖਿਆ। ਇਹ ਵੀ ਜਾਣ ਲਓ ਕਿ ਉਨ੍ਹਾਂ ਦੀ ਧੀ ਦਾ ਨਿਕਨੇਮ Y ਹੈ। ਉਂਝ ਜੇ ਤੁਹਾਨੂੰ ਮਸਕ ਤੇ ਗ੍ਰਾਈਮਸ ਦੀ ਧੀ ਦੇ ਨਾਂ ਅਜੀਬ ਲੱਗ ਰਿਹਾ ਹੈ ਤਾਂ ਦੋਵਾਂ ਦੇ ਬੇਟੇ ਦਾ ਨਾਂ ਬਹੁਤ ਹੀ ਅਜੀਬ ਲੱਗੇਗਾ। ਉਨ੍ਹਾਂ ਆਪਣੇ ਬੇਟੇ ਦਾ ਨਾਂ X Æ A-12 ਹੈ, ਜਿਸ ਤੋਂ ਬਾਅਦ ਦੋਵਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਵੀ ਉਡਾਇਆ ਗਿਆ ਸੀ।

Today Now News

RELATED ARTICLES
- Advertisment -

POPULAR POSTS