16.6 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜ਼ਿਲ੍ਹਾ ਕੰਟਰੋਲਰ ਸਿਵਲ ਸਪਲਾਈਜ਼ ਵਲੋਂ ਪੈਟਰੋਲ ਪੰਪਾਂ ਦਾ ਦੌਰਾ

ਜ਼ਿਲ੍ਹਾ ਕੰਟਰੋਲਰ ਸਿਵਲ ਸਪਲਾਈਜ਼ ਵਲੋਂ ਪੈਟਰੋਲ ਪੰਪਾਂ ਦਾ ਦੌਰਾ

ਕਪੂਰਥਲਾ, 9 ਮਾਰਚ(ਨਿਰਮਲ ਸਿੰਘ)
ਜਿਲਾ ਕੰਟਰੋਲਰ ਖੁਰਾਕ ਸਿਵਲ ਸਪਲਈਜ਼ ਅਤੇ ਖਪਤਾਕ ਮਾਮਲੇ ਸ੍ਰੀ ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਆਸਾਰ ਕਾਰਨ ਜਿਲੇ ਦੇ ਪੈਟਰੋਲ-ਡੀਜਲ ਪੰਪਾਂ ਵਲੋਂ ਆਮ ਪਬਲਿਕ ਦੀਆਂ ਗੱਡੀਆਂ/ਹੋਰ ਸਾਧਨਾਂ ਵਿਚ ਪੈਟਰੋਲ/ਡੀਜਲ ਪਾਉਣ ਤੋਂ ਇਨਕਾਰ ਕਰਨ ਦੀਆਂ ਖਬਰਾਂ/ਸ਼ਿਕਾਇਤਾਂ ਸਾਹਮਣੇ ਆਉਣ ਤੇ ਖੁਰਾਕ ਤੇ ਸਪਲਾਈ ਵਿਭਾਗ ਕਪੂਰਥਲਾ ਦੇ ਅਧਿਕਾਰੀਆਂ ਅਤੇ ਜਿਲਾ ਪੁਲਿਸ ਦੀ ਮਦਦ ਨਾਲ ਜਿਲੇ ਦੀਆਂ ਵੱਖ ਵੱਖ ਸਬ ਡਵੀਜਨਾਂ ਵਿਚ ਪੈਂਦੇ ਪੈਟਰੋਲ ਅਤੇ ਡੀਜਲ ਪੰਪਾਂ ਦੀ ਅਚਨਚੇਤ ਪੜਤਾਲ ਕੀਤੀ
ਗਈ। ਜਿਸ ਦੋਰਾਨ ਅਜਿਹਾ ਕੋਈ ਮਾਮਲਾ ਪੜਤਾਲ ਕਰਨ ਵਾਲੀ ਟੀਮਾਂ ਦੇ ਧਿਆਨ ਵਿਚ ਨਹੀ ਆਇਆ ਹੈ ।
ਉਨ੍ਹਾਂ ਦੱਸਿਆ ਕਿ ਜਿਲੇ ਦੇ ਸਮੂਹ ਪੈਟਰੋਲ/ਡੀਜਲ ਪੰਪ ਮਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵਿਭਾਗ ਵਲੋਂ ਇਸ ਸਬੰਧੀ ਪੜਤਾਲ ਆਉਣ ਵਾਲੇ ਦਿਨਾਂ ਵਿਚ ਜਾਰੀ ਰਹਿਣਗੀਆਂ। ਇਸ ਲਈ ਉਹ ਪੰਪ ਤੇ ਆਉਣ ਵਾਲੀਆਂ ਗੱਡੀਆਂ/ਹੋਰ ਸਾਧਨਾਂ ਵਿਚ ਪੈਟਰੋਲ ਡੀਜਲ ਪਾਉਣ ਤੋਂ ਇਨਕਾਰ ਕਰਕੇ ਕਿਸੇ ਵੀ ਸਰਕਾਰੀ ਹਦਾਇਤਾਂ/ਨਿਯਮਾਂ ਦੀ ਉਲੰਘਣਾ ਨਾ ਕਰਨ।

Today Now News

RELATED ARTICLES
- Advertisment -

POPULAR POSTS