16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਦੀ ਲਪੇਟ ਵਿਚ ਆਉਣ ਨਾਲ 2 ਬੱਚਿਆਂ...

ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਦੀ ਲਪੇਟ ਵਿਚ ਆਉਣ ਨਾਲ 2 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ, ਅਨੇਕਾਂ ਜ਼ਖਮੀ

ਸੈਕਰਾਮੈਂਟੋ 7 ਮਾਰਚ (ਹੁਸਨ ਲੜੋਆ ਬੰਗਾ)- ਡੇਸ ਮੋਇਨਸ, ਲੋਵਾ ਨੇੜੇ ਆਏ ਜਬਰਦਸਤ ਤੂਫਾਨ ਦੀ ਲਪੇਟ ਵਿਚ ਆ ਕੇ 7 ਲੋਕਾਂ ਦੀ ਮੌਤ ਹੋ ਗਈ ਜਿਨਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਇਹ ਤੂਫਾਨ ਮੈਡੀਸਨ ਕਾਊਂਟੀ ਸਮੇਤ ਕਈ ਕਾਊਂਟੀਆਂ ਵਿਚੋਂ ਦੀ ਲੰਘਿਆ। ਮੈਡੀਸਨ ਕਾਊਂਟੀ ਵਿਚ ਤੂਫਾਨ ਦਾ ਸਭ ਤੋਂ ਵਧ ਭਿਆਨਕ ਰੂਪ ਵੇਖਣ ਨੂੰ ਮਿਲਿਆ ਤੇ ਇਥੇ 6 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੈਡੀਸਨ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਡਿਓਜੈਨਸ ਅਇਲਾ ਨੇ ਦਿੱਤੀ ਹੈ। ਉਨਾਂ ਦਸਿਆ ਕਿ ਮਾਰੇ ਗਏ ਲੋਕਾਂ ਵਿਚ ਸਭ ਤੋਂ ਵੱਡੀ ਉਮਰ ਦਾ 72 ਸਾਲਾ ਵਿਅਕਤੀ ਤੇ ਸਭ ਤੋਂ ਛੋਟੀ ਉਮਰ ਦਾ 2 ਸਾਲਾਂ ਦਾ ਬੱਚਾ ਸ਼ਾਮਿਲ ਹੈ। ਇਕ ਵਿਅਕਤੀ ਲੂਕਾਸ ਕਾਊਂਟੀ ਨੇੜੇ ਸ਼ਹਿਰ ਚੈਰੀਟਨ ਵਿਚ ਮਾਰਿਆ ਗਿਆ। ਡੇਸ ਮੋਇਨਸ ਵਿਚਲੇ ਕੌਮੀ ਮੌਸਮ ਸੇਵਾ ਦਫਤਰ ਅਨੁਸਾਰ ਤੂਫਾਨ ਦੌਰਾਨ ਘਟੋ ਘੱਟ 136 ਤੋਂ 151 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਅਇਲਾ ਨੇ ਕਿਹਾ ਹੈ ਕਿ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਮੈਡੀਸਨ ਕਾਊਂਟੀ ਵਿਚ 50 ਤੋਂ ਵਧ ਘਰ ਨਸ਼ਟ ਹੋ ਗਏ ਹਨ ਜਾਂ ਨੁਕਸਾਨੇ ਗਏ ਹਨ। ਕਾਊਂਟੀ ਦੇ 6 ਵਿਅਕਤੀ ਜਖਮੀ ਹੋਏ ਹਨ ਜਿਨਾਂ ਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਨਾਜ਼ਕ ਬਣੀ ਹੋਈ ਹੈ। ਉਨਾਂ ਕਿਹਾ ਕਿ ਲੰਬੇ ਸਮੇ ਬਾਅਦ ਅਜਿਹਾ ਭਿਆਨਕ ਤੂਫਾਨ ਆਇਆ ਹੈ। ਹਵਾਵਾਂ ਏਨੀਆਂ ਤੇਜ ਸਨ ਕਿ ਜੋ ਵੀ ਉਨਾਂ ਦੇ ਰਸਤੇ ਵਿਚ ਆਇਆ ਉਸ ਨੂੰ ਨਾਲ ਹੀ ਹੂੰਝ ਕੇ ਲੈ ਗਈਆਂ। ਲੂਕਾਸ,ਐਪਾਨੋਸ, ਡੇਵਿਸ ਤੇ ਮੋਨਰੋ ਕਾਊਂਟੀਆਂ ਦੇ ਐਮਰਜੈਂਸੀ ਮੈਨੇਜਮੈਂਟ ਕੋਆਰਡੀਨੇਟਰ ਮਾਈਕ ਲੈਂਬ ਨੇ ਕਿਹਾ ਹੈ ਕਿ ਚੈਰੀਟਨ ਨੇੜੇ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਅਨੇਕਾਂ ਹੋਰ ਜ਼ਖਮੀ ਹੋਏ ਹਨ। ਉਨਾਂ ਕਿਹਾ ਹੈ ਕਿ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਅਨੇਕਾਂ ਘਰਾਂ, ਇਮਾਰਤਾਂ, ਬਿਜਲੀ ਦੀਆਂ ਲਾਈਨਾਂ ਤੇ ਦਰਖਤਾਂ ਨੂੰ ਨੁਕਸਾਨ ਪੁੱਜਾ ਹੈ। ਉਨਾਂ ਕਿਹਾ ਕਿ ਅਨੇਕਾਂ ਲੋਕਾਂ ਨੇ ਆਸ ਪਾਸ ਪਨਾਹ ਲੈ ਕੇ ਆਪਣੀ ਜਾਨ ਬਚਾਈ। ਲੈਂਬ ਨੇ ਕਿਹਾ ਕਿ ਮੌਕੇ ‘ਤੇ ਜਾਇਜਾ ਲੈਣ ਉਪਰੰਤ ਹੀ ਤੂਫਾਨ ਨਾਲ ਹੋਏ ਨੁਕਸਾਨ ਬਾਰੇ ਅਸਲ ਪਤਾ ਲੱਗੇਗਾ। ਮੌਸਮ ਵਿਭਾਗ ਅਨੁਸਾਰ ਡੇਸ ਮੋਇਨਸ ਸਮੇਤ ਲੋਵਾ ਵਿਚ ਹੋਰ ਭਿਆਨਕ ਤੂਫਾਨ ਆਉਣ ਦਾ ਅਨੁਮਾਨ ਹੈ।

Today Now News

RELATED ARTICLES
- Advertisment -

POPULAR POSTS