17.1 C
Chandigarh

TODAY NOW NEWS

Thursday, March 19, 2026
HomeBREAKING NEWSਪੀਯੂ ’ਚ ਤਿੰਨ ਵਾਰ ਪੁਟਾ ਮੁਖੀ ਰਹੇ ਪ੍ਰੋ. ਰਾਜੇਸ਼ ਗਿੱਲ ਨੇ ਦਿੱਤਾ...

ਪੀਯੂ ’ਚ ਤਿੰਨ ਵਾਰ ਪੁਟਾ ਮੁਖੀ ਰਹੇ ਪ੍ਰੋ. ਰਾਜੇਸ਼ ਗਿੱਲ ਨੇ ਦਿੱਤਾ ਅਸਤੀਫ਼ਾ

 ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਟੀਚਰਜ਼ (ਪੁਟਾ) ਵਿਚ ਲਗਾਤਾਰ ਤਿੰਨ ਵਾਰ ਪ੍ਰਧਾਨਗੀ ਚੋਣ ਵਿਚ ਜਿੱਤ ਹਾਸਿਲ ਕਰਨ ਵਾਲੀ ਦਬੰਗ ਪ੍ਰੋਫੈਸਰ ਤੇ ਸਿੱਖਿਆ ਮਾਹਰ ਪ੍ਰੋ. ਰਾਜੇਸ਼ ਗਿੱਲ ਨੇ ਪ੍ਰੋਫੈਸਰ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਸ਼ੁਕਰਵਾਰ ਸ਼ਾਮ ਨੂੰ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਅਸਤੀਫਾ ਦੇਣ ਦਾ ਕਾਰਨ ਹਾਲੇ ਸਾਹਮਣੇ ਨਹੀਂ ਆ ਸਕਿਆ ਹੈ। ਪੀਯੂ ਦੀ ਪੁਟਾ ਸਿਆਸਤ ਵਿਚ ਪ੍ਰੋ. ਗਿੱਲ ਨੂੰ ਮਜ਼ਬੂਤ ਤੇ ਕੱਦਾਵਰ ਔਰਤ ਅਧਿਆਪਕਾ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਨ੍ਹਾਂ ਦੀ ਦੇਖ-ਰੇਖ ਵਿਚ ਪੁਟਾ ਨੇ ਕਈ ਮੁੱਦਿਆਂ ’ਤੇ ਪੀਯੂ ਪ੍ਰਸ਼ਾਸਨ ਨੂੰ ਗੋਡਿਆਂ ਭਾਰ ਕਰ ਦਿੱਤਾ ਸੀ।

ਪ੍ਰੋ. ਗਿੱਲ ਪੀਯੂ ਦੇ ਸਮਾਜ ਸ਼ਾਸਤਰ ਵਿਭਾਗ ਦੀ ਸਾਬਕਾ ਪ੍ਰੋਫੈਸਰ ਹੈ। ਉਹ 2021 ਵਿਚ ਡੀਨ ਰਿਸਰਚ ਵੀ ਰਹੀ। 30 ਅਗਸਤ ਨੂੰ ਸੱਠ ਸਾਲ ਪੂਰੇ ਹੋਣ ’ਤੇ ਪ੍ਰੋ. ਗਿੱਲ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ। ਇਸ ਮਗਰੋਂ ਪੀਯੂ ਨੌਕਰੀ ਨਿਯਮਾਂ ਤਹਿਤ ਉਨ੍ਹਾਂ ਨੂੰ 65 ਸਾਲਾਂ ਤਕ ਰੀ-ਇੰਪਲਾਇਮੈਂਟ ਤਹਿਤ ਮੁਡ਼ ਤੋਂ ਪ੍ਰੋਫੈਸਰ ਦੇ ਤੌਰ ’ਤੇ ਨਿਯੁਕਤੀ ਮਿਲੀ ਸੀ। ਪੁਟਾ ਵਿਚ ਕਾਫ਼ੀ ਸਰਗਰਮ ਰਹਿਣ ਵਾਲੀ ਪ੍ਰੋ. ਗਿੱਲ 2017 ਤੋਂ 2019 ਤਕ ਲਗਾਤਾਰ ਤਿੰਨ ਵਾਰ ਪੁਟਾ ਮੁਖੀ ਰਹੀ। 2012 ਤੋਂ 2016 ਤਕ ਸੈਨੇਟ ਮੈਂਬਰ ਤੇ 2015 ਤੇ 2019 ਵਿਚ ਸਿੰਡੀਕੇਟ ਮੈਂਬਰ ਵੀ ਰਹੀ। ਪੀਯੂ ਵਿਚ ਅਸ਼ੋਕ ਗੋਇਲ ਗਰੁੱਪ ਨੂੰ ਮਜ਼ਬੂਤ ਬਣਾਉਣ ਵਿਚ ਇਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਪ੍ਰੋ. ਗਿੱਲ ਦੇ ਅਸਤੀਫ਼ੇ ਨਾਲ ਗੋਇਲ ਗਰੁੱਪ ਨੂੰ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਪ੍ਰੋ. ਗਿੱਲ ਨੇ 28 ਫਰਵਰੀ ਨੂੰ ਪੀਯੂ ਪ੍ਰਬੰਧਕਾਂ ਨੂੰ ਨੌਕਰੀ ਤੋਂ ਅਸਤੀਫਾ ਕੁਲਪਤੀ ਕੋਲ ਭੇਜ ਦਿੱਤਾ ਸੀ। ਗਰੁੱਪ ਦੇ ਲੋਕਾਂ ਨੇ ਉਨ੍ਹਾਂ ਨੂੰ ਮਨਾਉਣ ਦੇ ਕਾਫ਼ੀ ਯਤਨ ਕੀਤੇ ਪਰ ਉਨ੍ਹਾਂ ਨੇ ਪੀਯੂ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ। ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੇ ਅਸਤੀਫੇ ’ਤੇ ਪੀਯੂ ਪ੍ਰਬੰਧਕਾਂ ਨੇ ਮੋਹਰ ਲਗਾ ਦਿੱਤੀ।

ਬਦਲਣਗੇ ਸਮੀਕਰਨ

ਲੰਘੇ ਕੁਝ ਵਰ੍ਹਿਆਂ ਤੋਂ ਪੁਟਾ ਰਾਜਨੀਤੀ ਵਿਚ ਆਈ ਪ੍ਰੋ. ਰਾਜੇਸ਼ ਗਿੱਲ ਦਾ ਦਬਦਬਾ ਰਿਹਾ ਹੈ। ਗੋਇਲ ਗਰੁੱਪ ਦਾ ਉਹ ਪਰਦੇ ਪਿੱਛੋਂ ਸਮਰਥਨ ਕਰਦੇ ਸਨ। ਉਨ੍ਹਾਂ ਦੇ ਅਸਤੀਫੇ ਕਾਰਨ ਫੈਕਲਟੀ ਦੀਆਂ ਛੇ ਸੀਟਾਂ ਵਿੱਚੋਂ ਇਕ ਸੀਟ ਗੋਇਲ ਗਰੁੱਪ ਦੀ ਘੱਟ ਹੋ ਜਾਵੇਗੀ। ਬੇਸ਼ੱਕ ਹਾਲੇ ਪੀਯੂ ਚਾਂਸਲਰ ਦੀ ਤਰਫੋਂ ਫੈਕਲਟੀ ਦੀਆਂ ਸੀਟਾਂ ’ਤੇ ਜਿੱਤਣ ਵਾਲਿਆਂ ਦੀ ਨੋਟੀਫਿਕੇਸ਼ਨ ਨਹੀਂ ਹੋ ਸਕੀ ਹੈ। ਇਹ ਮਾਮਲਾ ਵੀ ਹਾਲੇ ਹਾਈ ਕੋਰਟ ਵਿਚ ਹੈ। ਅਜਿਹੇ ਵਿਚ ਗੋਇਲ-ਮਲਹੋਤਰਾ ਗਰੁੱਪ ਲਈ ਇਹ ਖ਼ਤਰਾ ਹੈ।

Today Now News

RELATED ARTICLES
- Advertisment -

POPULAR POSTS