
ਫ਼ਾਜ਼ਿਲਕਾ: ਜ਼ਿਲ੍ਹੇ ਦੇ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਬਣਾਏ ਗਏ ਈਵੀਐੱਮ ਸਟਰਾਂਗ ਰੂਮ (EVM Strong Room Center) ਵਿੱਚੋਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਸਟਰਾਂਗ ਰੂਮ ਦੀ ਸੁਰੱਖਿਆ ਗਾਰਦ ਵਿੱਚ ਤੈਨਾਤ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਦੇ ਗਾਰਦ ਵੱਜੋਂ ਤੈਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਖੁਦ ਨੂੰ ਸਰਕਾਰੀ ਪਿਸਤੋਲ ਨਾਲ ਗੋਲੀ ਮਾਰੀ ਹੈ, ਹਾਲਾਂਕਿ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਜਦੋਂ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਰਾਸਤੇ ਵਿੱਚ ਉਸਦੀ ਮੌਤ ਹੋ ਗਈ।
ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ (Government Hospital, Fazilka) ਵਿੱਚ ਜ਼ਿਲ੍ਹੇ ਦੇ ਤਮਾਮ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




