ਮੈਲਬੋਰਨ : ਆਸਟ੍ਰੇਸਲੀਆ ਜਾਣ ਵਾਲੇ ਯਾਤਰੀਆਂ ਨੂੰ ਵੀ ਰਾਹਤ ਮਿਲੀ ਹੈ। ਕੋਰੋਨਾ ਦਾ ਕਹਿਰ ਹੁਣ ਥੋੜ੍ਹਾ ਠੰਢਾ ਪੈ ਗਿਆ ਹੈ।
ਬਾਕੀ ਦੇਸ਼ਾਂ ਨੇ ਵੀ ਕੋਰੋਨਾ ਦੌਰਾਨ ਲਗਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ ਤੇ ਹੁਣ ਆਸਟ੍ਰੇਲੀਆ ਨੇ ਟੀਕਾਕਰਨ ਵਾਲੇ ਯਾਤਰੀਆਂ ਲਈ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਹਨ।

ਆਸਟ੍ਰੇਲੀਆ ਨੇ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਅੰਤਰਰਾਜੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਪਰ ਹੁਣ ਵੀਰਵਾਰ ਨੂੰ ਪਾਬੰਦੀਆਂ ਹਟਾ ਦਿੱਤੀਆਂ ਹਨ।





