17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀ.ਸੀ. ਵੱਲੋਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਨਾਮ ਦਰਜ ਕਰਵਾਉਂਣ ਵਾਲੀ 2...

ਡੀ.ਸੀ. ਵੱਲੋਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਨਾਮ ਦਰਜ ਕਰਵਾਉਂਣ ਵਾਲੀ 2 ਸਾਲਾ ਅਇਤਪ੍ਰੀਤ ਕੌਰ ਦੀ ਹੌਂਸਲਾ ਅਫਜਾਈ

ਕਪੂਰਥਲਾ , 28 ( ਨਿਰਮਲ ਸਿੰਘ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਦੋ ਸਾਲ ਦੀ ਅਇਤਪ੍ਰੀਤ ਕੌਰ ਬੱਚੀ ਦੀ ਹੌਂਸਲਾ ਅਫਜਾਈ ਕੀਤੀ ਜਿਸ ਨੇ ‘ਬੌਧਿਕ ਪੱਧਰ ਮੁਕਾਬਲੇ’ ਵਿੱਚ ਆਪਣਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਦਰਜ ਕਰਵਾਇਆ ਹੈ।

ਉਸ ਨੇ 2 ਸਾਲ ਤੱਕ ਉਮਰ ਵਰਗ ਦੀ ਸ਼੍ਰੇਣੀ ਵਿਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤਹਿਤ ਬੱਚਿਆਂ ਦੀ ਸਮਝ ਉਨ੍ਹਾਂ ਦੇ ਹਾਵਭਾਵ ਆਦਿ ਬਾਰੇ ਮੁਕਾਬਲੇ ਰਾਹੀਂ ਉਨ੍ਹਾਂ ਦਾ ਬੌਧਿਕ ਪੱਧਰ ਪਰਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿਚ ਦਰਜ ਕੀਤਾ ਜਾਂਦਾ ਹੈ।

ਅਇਤਪ੍ਰੀਤ ਕੌਰ ਪਿੰਡ ਰੱਤਾ ਨੌਆਬਾਦ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਸਰਕਾਰੀ ਅਧਿਆਪਕ ਸੁਖਰਾਜ ਕੌਰ ਦੀ ਬੇਟੀ ਹੈ। ਉਨ੍ਹਾਂ ਕਿਹਾ ਕਿ ਅਇਤਪ੍ਰੀਤ ਕੌਰ ਨੇ ਨਾ ਕੇਵਲ ਕਪੂਰਥਲਾ ਦਾ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਭਵਿੱਖ ਵਿਚ ਵੀ ਉਸ ਕੋਲੋਂ ਵੱਡੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਇਤਪ੍ਰੀਤ ਕੌਰ ਦੇ ਭਵਿੱਖੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS