17.4 C
Chandigarh

TODAY NOW NEWS

Friday, March 20, 2026
HomeBREAKING NEWSਸਰਕਾਰ ਕਿਸੇ ਦੀ ਵੀ ਬਣੇ, ਮੈਂ ਖੰਨਾ ਛੱਡ ਕੇ ਨਹੀ ਜਾਵਾਂਗਾ-ਟਿੱਲੂ

ਸਰਕਾਰ ਕਿਸੇ ਦੀ ਵੀ ਬਣੇ, ਮੈਂ ਖੰਨਾ ਛੱਡ ਕੇ ਨਹੀ ਜਾਵਾਂਗਾ-ਟਿੱਲੂ

ਖੰਨਾ, 28 ਫਰਵਰੀ (ਪਰਮਜੀਤ ਸਿੰਘ ਧੀਮਾਨ)- ਭਾਵੇਂ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ, ਪਰ ਅਜੇ ਵੀ ਇਹ ਚੋਣਾਂ ਨਤੀਜਿਆਂ ਨੂੰ ਲੈ ਕੇ ਲੋਕਾਂ ਦੇ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜਿੱਥੇ ਸਾਰੀਆਂ ਪਾਰਟੀਆਂ ਚੋਣਾਂ ਉਪਰੰਤ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ,

ਉੱਥੇ ਹੀ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸੁਖਵੰਤ ਟਿੱਲੂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਉਹਨਾਂ ਦੀ ਲੋਕਾਂ ਪ੍ਰਤੀ ਸੇਵਾ ਭਾਵਨਾ ’ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਨਤੀਜੇ ਜੋ ਮਰਜ਼ੀ ਹੋਣ ਮੈਂ ਪਹਿਲਾਂ ਵਾਂਗ ਹੀ ਲੋਕਾਂ ਦੀ ਸੇਵਾ ਵਿਚ ਲੀਨ ਰਹਾਂਗਾ ਅਤੇ ਹਰ ਇਕ ਦੇ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਚਲਾਂਗਾ ਕਿਉਂਕਿ ਮੇਰਾ ਮੁੱਖ ਮਕਸਦ ਹੀ ਲੋਕਾ ਦੀ ਸੇਵਾ ਕਰਨਾ ਹੈ।


ਉਨ੍ਹਾਂ ਕਿਹਾ ਕਿ ਉਹ ਬਲਵੀਰ ਸਿੰਘ ਰਾਜੇਵਾਲ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਚੋਣਾਂ ਲੜਣ ਦਾ ਮੌਕਾ ਦਿੱਤਾ ਅਤੇ ਮੈਂ ਪਹਿਲੀ ਵਾਰ ਇਨ੍ਹਾਂ ਚੋਣਾਂ ਦਾ ਹਿੱਸਾ ਬਣਿਆ। ਇਹ ਚੋਣ ਉਨ੍ਹਾਂ ਦੀ ਹੀ ਉੱਚੀ ਸੁੱਚੀ ਅਤੇ ਇਮਾਨਦਾਰ ਸੋਚ ਮੁਤਾਬਿਕ ਪੂਰੇ ਉਤਸ਼ਾਹ ਨਾਲ ਲੜੀ। ਜਿਸ ਵਿਚ ਸਾਰੇ ਧਰਮਾਂ, ਜਾਤਾਂ, ਬਰਾਦਰੀਆਂ ਨਾਲ ਮਿਲ ਕੇ ਬਿਨਾ ਕਿਸੇ ਭੇਦ-ਭਾਵ ਤੋਂ, ਸਾਰੇ ਧਰਮਾਂ ਦੀ ਮਾਣ- ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ, ਬਿਨਾਂ ਕਿਸੇ ਨੂੰ ਕੋਈ ਲਾਲਚ ਦੇ, ਕਿਸੇ ਵੀ ਤਰੀਕੇ ਦਾ ਨਸ਼ਾ ਨਾ ਵੰਡ ਕੇ ਅਤੇ ਸਭ ਦਾ ਸਤਿਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਸਮਾਜ ਵਿੱਚ ਬਦਲਾਅ ਲਿਆਉਣਾ ਹੈ ਤਾਂ ਸਾਨੂੰ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪਵੇਗੀ। ਟਿੱਲੂ ਦੀ ਇਸੇ ਸੋਚ ਕਰ ਕੇ ਲੋਕ ਆਪਣੇ ਆਪ ਆ ਕੇ ਉਨ੍ਹਾਂ ਦਾ ਸਾਥ ਦੇ ਰਹੇ ਹਨ। ਅੱਗੇ ਵੀ ਇਸੇ ਅਸੂਲਾਂ ਨੂੰ ਕਾਇਮ ਰੱਖ ਕੇ ਇਕ ਚੰਗੀ ਸੋਚ ਨਾਲ ਟਿੱਲੂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਲੋਕਾਂ ਦਾ ਸਾਥ ਕਦੇ ਨਹੀਂ ਛੱਡਾਗਾ।

Today Now News

RELATED ARTICLES
- Advertisment -

POPULAR POSTS