16.8 C
Chandigarh

TODAY NOW NEWS

Friday, March 20, 2026
HomeBREAKING NEWSਨਿਊਯਾਰਕ ਵਿਚ ਸਬ ਵੇਅ ਸਟੇਸ਼ਨ 'ਤੇ ਔਰਤ ਦੇ ਸਿਰ ਉਪਰ ਵਾਰ ਕਰਕੇ...

ਨਿਊਯਾਰਕ ਵਿਚ ਸਬ ਵੇਅ ਸਟੇਸ਼ਨ ‘ਤੇ ਔਰਤ ਦੇ ਸਿਰ ਉਪਰ ਵਾਰ ਕਰਕੇ ਲੁੱਟਿਆ

ਸੈਕਰਾਮੈਂਟੋ 28 ਫਰਵਰੀ (ਹੁਸਨ ਲੜੋਆ ਬੰਗਾ)-ਨਿਊਯਾਰਕ ਦੇ ਇਕ ਸਬ ਵੇਅ ਸਟੇਸ਼ਨ ‘ਤੇ ਇਕ 57 ਸਾਲਾ ਔਰਤ ਦੇ ਸਿਰ ਉਪਰ ਹਥੌੜੇ ਨਾਲ ਵਾਰ ਕਰਕੇ ਲੁਟੇਰਾ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਪੁਲਿਸ ਲੁਟੇਰੇ ਦੀ ਭਾਲ ਕਰ ਰਹੀ ਜੋ ਲੁੱਟਖੋਹ ਕਰਨ ਉਪਰੰਤ ਪੈਦਲ ਹੀ ਮੌਕੇ ਤੋਂ ਭੱਜ ਗਿਆ।

ਨਿਊਯਾਰਕ ਪੁਲਿਸ ਵਿਭਾਗ ਦੇ ਡੀਟੈਕਟਿਵ ਮੁੱਖੀ ਜੇਮਜ ਏਸਿਜ ਨੇ ਕਿਹਾ ਹੈ ਕਿ ਔਰਤ ਦੀ ਪਛਾਣ ਨੀਨਾ ਰੋਥਸਚਾਈਲਡ ਵਜੋਂ ਹੋਈ ਹੈ ਜੋ ਨਿਊਯਾਰਕ ਦੇ ਸਿਹਤ ਵਿਭਾਗ ਵਿਚ ਵਿਗਿਆਨੀ ਵਜੋਂ ਕੰਮ ਕਰ ਰਹੀ ਹੈ। ਉਹ ਆਪਣੀ ਡਿਊਟੀ ਖਤਮ ਕਰਕੇ ਘਰ ਨੂੰ ਪਰਤ ਰਹੀ ਸੀ ਜਦੋਂ ਉਸ ਉਪਰ ਹਮਲਾ ਹੋਇਆ। ਏਸਿਜ ਅਨੁਸਾਰ ਹਮਲਾਵਰ 6 ਫੁੱਟ ਉੱਚਾ ਮਰਦ ਹੈ ਤੇ ਉਸ ਨੇ ਗੂੜੇ ਰੰਗ ਦੀ ਜੈਕਟ ਪਾਈ ਹੋਈ ਹੈ। ਔਰਤ ਦੀ ਹਾਲਤ ਗੰਭੀਰ ਹੈ। ਉਸ ਦੇ ਸਿਰ ਵਿਚੋਂ ਖੂਨ ਵਹਿ ਰਿਹਾ ਹੈ। ਉਸ ਨੂੰ ਕੋਰਨੈਲ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS