17.4 C
Chandigarh

TODAY NOW NEWS

Friday, March 20, 2026
HomeBREAKING NEWSਲਾਸ ਵੇਗਾਸ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ 14 ਜਖਮੀ,1 ਮੌਤ

ਲਾਸ ਵੇਗਾਸ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ 14 ਜਖਮੀ,1 ਮੌਤ

ਸੈਕਰਾਮੈਂਟੋ 28 ਫਰਵਰੀ (ਹੁਸਨ ਲੜੋਆ ਬੰਗਾ)-ਲਾਸ ਵੇਗਾਸ ਵਿਚ ਇਕ ਹੁੱਕਾ ਲੌਂਜ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ ਤਕਰਾਰ ਉਪਰੰਤ ਚੱਲੀਆਂ ਗੋਲੀਆਂ ਨਾਲ 14 ਵਿਅਕਤੀ ਜਖਮੀ ਹੋ ਗਏ ਤੇ 1 ਵਿਅਕਤੀ ਦੀ ਮੌਤ ਹੋ ਗਈ। ਜਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ਕ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀ ਕੈਪਟਨ ਡੋਰੀ ਕੋਰੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦਾ ਵਿਸ਼ਵਾਸ਼ ਹੈ ਕਿ ਪਾਰਟੀ ਵਿਚ ਦੋ ਵਿਅਕਤੀਆਂ ਵਿਚਾਲੇ ਤੂੰ-ਤੂੰ, ਮੈ- ਮੈ ਹੋਣ ਉਪਰੰਤ ਝਗੜਾ ਏਨਾ ਵਧ ਗਿਆ ਕਿ ਗੋਲੀਆਂ ਚੱਲ ਗਈਆਂ। ਉਨਾਂ ਕਿਹਾ ਕਿ ਘਟਨਾ ਉਪਰੰਤ ਸ਼ੱਕੀ ਵਿਅਕਤੀ ਫਰਾਰ ਹੋ ਗਏ ਹਨ

ਪਰੰਤੂ ਉਨਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਕੋਰੇਨ ਦਾ ਕਹਿਣਾ ਹੈ ਕਿ ਪੁਲਿਸ ਅਜੇ ਇਹ ਨਹੀਂ ਜਾਣਦੀ ਕਿ ਗੋਲੀਬਾਰੀ ਵਿਚ ਕਿੰਨੇ ਲੋਕ ਸ਼ਾਮਿਲ ਸਨ ਪਰੰਤੂ ਘੱਟੋ ਘੱਟ ਦੋ ਵਿਅਕਤੀਆਂ ਵਿਚਾਲੇ ਗੋਲੀਆਂ ਦਾ ਵਟਾਂਦਰਾ ਹੋਇਆ ਹੋ ਸਕਦਾ ਹੈ। ਉਨਾਂ ਕਿਹਾ ਕਿ ਇਹ ਘਟਨਾ ਤੜਕਸਾਰ 3.15 ਵਜੇ ਦੇ ਆਸ ਪਾਸ ਵਾਪਰੀ। ਕੋਰੇਨ ਨੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ। ਉਨਾਂ ਹੋਰ ਕਿਹਾ ਕਿ ਗੰਨ ਹਿੰਸਾ ਖਤਮ ਕਰਨ ਲਈ ਸਾਨੂੰ ਹੋਰ ਕਾਰਗਰ ਕਦਮ ਚੁੱਕਣੇ ਪੈਣਗੇ।

Today Now News

RELATED ARTICLES
- Advertisment -

POPULAR POSTS