ਖੰਨਾ, 26 ਫਰਵਰੀ (ਪਰਮਜੀਤ ਸਿੰਘ ਧੀਮਾਨ)- ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਵਿਰੁੱਧ ਅਰੰਭੀ ਮੁਹਿੰਮ ਦੌਰਾਨ ਅੱਜ ਖੰਨਾ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਡੀ. ਐਸ. ਪੀ. ਰਾਜਨਪਰਮਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਥੋਂ ਦੇ ਨੇੜਲੇ ਪਿੰਡ ਮੰਡਿਆਲਾ ਕਲ੍ਹਾਂ ਜੀ.ਟੀ ਰੋਡ ’ਤੇ ਚੈਕਿੰਗ ਦੌਰਾਨ ਖੰਨਾ ਸਾਈਡ ਤੋਂ ਆ ਰਹੀ ਡਿਜ਼ਾਇਰ ਕਾਰ ਨੰਬਰ ਜੇਐਚ07ਐਚ-4912 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਪਿਛਲੀ ਸੀਟ ਤੋਂ ਮੋਮੀ ਲਿਫ਼ਾਫ਼ੇ ਵਿਚ ਲਪੇਟੀ ਚਾਰ ਕਿਲੋ ਅਫੀਮ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਣ ਸ਼ਿਵ ਕੁਮਾਰ ਗੁਪਤਾ ਵਾਸੀ ਦੇਹਵਲੀਆ (ਬਿਹਾਰ), ਸੋਨੂੰ ਸ਼ਾਹ ਤੇ ਰਿੰਕੀ ਕੁਮਾਰ ਤਿਰਕੀ (ਦੋਵੇਂ ਵਾਸੀ ਕੋਲਕੋਲੇ ਝਾਰਖੰਡ) ਵਜੋਂ ਹੋਈ। ਡੀ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ, ਦੋਸ਼ੀਆਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।




