17.1 C
Chandigarh

TODAY NOW NEWS

Thursday, March 19, 2026
HomeBREAKING NEWSਕੇਂਦਰ ਸਰਕਾਰ ਕਰਨਾਟਕ ’ਚ ਸਿੱਖ ਵਿਦਿਆਰਥਣ ਨਾਲ ਘਟੀਆ ਵਰਤਾਰਾ ਕਰਨ ਵਾਲਿਆਂ ਖਿਲਾਫ਼...

ਕੇਂਦਰ ਸਰਕਾਰ ਕਰਨਾਟਕ ’ਚ ਸਿੱਖ ਵਿਦਿਆਰਥਣ ਨਾਲ ਘਟੀਆ ਵਰਤਾਰਾ ਕਰਨ ਵਾਲਿਆਂ ਖਿਲਾਫ਼ ਕਰੇ ਕਾਰਵਾਈ : ਚੰਨੀ

ਖੰਨਾ, 26 ਫਰਵਰੀ (ਪਰਮਜੀਤ ਸਿੰਘ ਧੀਮਾਨ)- ਕਰਨਾਟਕ ਵਿਚ ਸਿੱਖ ਵਿਦਿਆਰਥਣ ਦੀ ਪੱਗ ਉਤਰਵਾਉਣ ਦੇ ਮਾਮਲੇ ’ਤੇ ਰੋਸ ਪ੍ਰਗਟ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਪੋਕਸਪਰਸਨ ਇਕਬਾਲ ਸਿੰਘ ਚੰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਰਨਾਟਕ ਵਿਚ ਸਿੱਖ ਵਿਦਿਆਰਥਣ ਨਾਲ ਹੋਏ ਇਸ ਘਟੀਆ ਵਰਤਾਰੇ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਪਹਿਲ ਕਦਮੀ ਕਰਨ ਅਤੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਣ ਲਈ ਕਾਨੂੰਨ ਵਿਚ ਸੋਧ ਕਰਵਾਉਣ।
ਚੰਨੀ ਨੇ ਕਿਹਾ ਕਿ ਸਿੱਖ ਕੌਮ ਇਕ ਅਨੁਸ਼ਾਸਤ ਕੌਮ ਹੈ ਅਤੇ ਕਰੋੜਾਂ ਦੀ ਅਬਾਦੀ ਵਿਚ ਦੁਨੀਆ ਭਰ ਵਿਚ ਰਹਿੰਦੇ ਸਿੱਖਾਂ ਨੇ ਹਮੇਸ਼ਾ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਸਭ ਤੋਂ ਜਿਆਦਾ ਅਹਿਮੀਅਤ ਦਿੱਤੀ ਹੈ ਅਤੇ ਕਦੀ ਵੀ ਇਨ੍ਹਾਂ ਚਿੰਨ੍ਹਾਂ ਦਾ ਦੁਰਉਪਯੋਗ ਨਹੀਂ ਕੀਤਾ ਸਗੋਂ ਸੈਂਕੜੇ ਅਜਿਹੀਆਂ ਮਿਸਾਲਾਂ ਹਨ ਕਿ ਪੱਗ ਦਾ ਸਦਉਪਯੋਗ ਕਰਕੇ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਿਸ ਨੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਨਾਉਣ ਲਈ ਆਪਣਾ ਯੋਗਦਾਨ ਪਾਇਆ ਹੈ ਇਸ ਲਈ ਅਜਿਹੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ, ਜਿਸ ਨਾਲ ਸਿੱਖ ਕੌਮ ਵਿਚ ਬੇਗਾਨੇਪਣ ਦੀ ਭਾਵਨਾ ਪੈਦਾ ਹੋਵੇ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਜੋ ਸਿੱਖ ਮਸਲਿਆਂ ਲਈ ਪਹਿਲਾਂ ਹੀ ਗੰਭੀਰਤਾ ਨਾਲ ਫੈਸਲੇ ਕਰ ਰਹੀ ਹੈ। ਇਸ ਮਸਲੇ ’ਤੇ ਵੀ ਉਹ ਸਹੀ ਫੈਸਲਾ ਲੈਣਗੇ।

Today Now News

RELATED ARTICLES
- Advertisment -

POPULAR POSTS