17.1 C
Chandigarh

TODAY NOW NEWS

Friday, March 20, 2026
HomeBREAKING NEWSਸਕੂਲ ਵਿਚ ਗੋਲੀਆਂ ਚਲਾ ਕੇ 4 ਦੀ ਹੱਤਿਆ ਕਰ ਦੇਣ ਦੇ ਮਾਮਲੇ...

ਸਕੂਲ ਵਿਚ ਗੋਲੀਆਂ ਚਲਾ ਕੇ 4 ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਦੇ ਮਾਪਿਆਂ ਵਿਰੁੱਧ ਚੱਲੇਗਾ ਗੈਰ ਇਰਾਦਾ ਕਤਲ ਦਾ ਮੁਕੱਦਮਾ

ਸੈਕਰਾਮੈਂਟੋ 26 ਫਰਵਰੀ (ਹੁਸਨ ਲੜੋਆ ਬੰਗਾ)- ਮਿਸ਼ੀਗਨ ਦੇ ਇਕ ਸਕੂਲ ਵਿਚ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਏਥਾਨ ਕਰੂਮਬਲੇ ਦੇ ਮਾਪਿਆਂ ਵਿਰੁੱਧ ਗੈਰ ਇਰਾਦਾ ਕਤਲ ਦਾ ਮੁਕੱਦਮਾ ਚੱਲੇਗਾ। ਜੱਜ ਨੇ ਸਬੂਤਾਂ ਤੇ ਘਟਨਾਕ੍ਰਮ ਨੂੰ ਧਿਆਨ ਵਿਚ ਰਖਦਿਆਂ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਜੇਕਰ ਸ਼ੱਕੀ ਦੋਸ਼ੀ ਦੇ ਮਾਤਾ ਪਿਤਾ ਜੇਮਜ ਤੇ ਜੈਨੀਫਰ ਕਰੂਮਬਲੇ ਆਪਣੇ ਪੁੱਤਰ ਦਾ ਧਿਆਨ ਰਖਦੇ ਤਾਂ 4 ਹੱਤਿਆਵਾਂ ਨੂੰ ਰੋਕਿਆ ਜਾ ਸਕਦਾ ਸੀ। ਡਿਸਟ੍ਰਿਕਟ ਕੋਰਟ ਜੱਜ ਜੂਲੀ ਏ ਨਿਕਲਸਨ ਨੇ ਕਿਹਾ ਕਿ ਸ਼ੱਕੀ ਦੋਸ਼ੀ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਨੂੰ ਬਿਨਾਂ ਕੁਝ ਸੋਚ ਸਮਝੇ ਗੰਨ ਲੈ ਕੇ ਦਿੱਤੀ ਜੋ ਹੱਤਿਆਵਾਂ ਦਾ ਕਾਰਨ ਬਣੀ। ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ 30 ਨਵੰਬਰ ਨੂੰ ਆਕਸਫੋਰਡ ਹਾਈ ਸਕੂਲ ਵਿਚ ਸ਼ੱਕੀ ਦੋਸ਼ੀ ਨੇ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਇਕ ਅਧਿਆਪਕ ਸਮੇਤ 7 ਹੋਰਨਾਂ ਨੂੰ ਜਖਮੀ ਕਰ ਦਿੱਤਾ ਸੀ। 15 ਸਾਲਾ ਸ਼ੱਕੀ ਦੋਸ਼ੀ ਏਥਾਨ ਕਰੂਮਬਲੇ ਬੱਚਿਆਂ ਦੀ ਜੇਲ ਵਿਚ ਬੰਦ ਹੈ।

Today Now News

RELATED ARTICLES
- Advertisment -

POPULAR POSTS