ਮਾਨਸਾ 24 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ ਪੰਜਾਬ ਚ ਲੰਬੇ ਸਮੇਂ ਤੋਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਿਸ ਕਰਕੇ ਅੱਜ ਕਿਸਾਨ ਆਪਣੀਆਂ ਜਿਣਸਾਂ ਦੇ ਭਾਅ ਲੈਣ ਲਈ ਮੰਡੀਆਂ ਚ ਖੱਜਲ ਖੁਆਰ ਹੋ ਰਿਹਾ ਹੈ।ਇੱਥੇ ਕਿਸਾਨ ਹਿਤੈਸ਼ੀ ਕਹਾਉਣ ਵਾਲੀਆਂ ਦੋ ਪ੍ਰਮੁੱਖ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਕਦੇ ਵੀ ਕਿਸਾਨਾਂ ਦੀ ਗੱਲ ਨਹੀਂ ਕੀਤੀ

।ਇਨ੍ਹਾਂ ਆਪਣੇ ਰਾਜ ਭਾਗ ਅੰਦਰ ਸਿਰਫ਼ ਆਪਣਾ ਹੀ ਪੇਟ ਪਾਲਿਆ ਹੈ । ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਇਸ ਪੱਤਰਕਾਰ ਕੋਲ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੋ ਕਿਸਾਨਾਂ ਦਾ ਸੰਘਰਸ਼ ਸੀ ਉਹ ਕਾਬਲੇ ਤਾਰੀਫ਼ ਸੀ।ਆਪਣੀਆਂ ਕਿਸਾਨੀ ਮੰਗਾਂ ਲਈ ਕਿਸਾਨਾਂ ਨੂੰ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਖ਼ਿਲਾਫ਼ ਏਕਤਾ ਕਰਨ ਦੀ ਜ਼ਰੂਰਤ ਹੈ।ਡੱਲੇਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਨੂੰ ਅਜੇ ਆਪਣੀ ਏਕਤਾ ਬਣਾਉਣ ਦੀ ਹੋਰ ਵੀ ਜ਼ਰੂਰਤ ਹੈ।ਉਹ ਅੱਜ ਪਿੰਡ ਝੰਡਾ ਕਲਾਂ ਵਿਖੇ ਕਿਸਾਨ ਆਗੂ ਕਿਰਪਾਲ ਸਿੰਘ ਦੇ ਘਰ ਭੋਗ ਸਮਾਗਮ ਤੇ ਪੁੱਜੇ ਸਨ।ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਮਲਕੀਅਤ ਸਿੰਘ ਜੌੜਕੀਆਂ,ਸੁਖਵਿੰਦਰ ਸਿੰਘ ਜੌੜਕੀਆਂ ,ਸੈਕਟਰੀ ਬਿਕਰ ਸਿੰਘ ,ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।






