ਨਵੀਂ ਦਿੱਲੀ
ਦਸਵੀਂ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ‘ਤੇ ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀਆਂ ਆਫਲਾਈਨ ਹੀ ਪ੍ਰੀਖਿਆਵਾਂ ਹੋਣਗੀਆਂ।

ਸੁਪਰੀਮ ਕੋਰਟ ਨੇ ਜਿਥੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਉਥੇ ਹੀ ਦੂਜੇ ਪਾਸੇ ਸੂਬਿਆਂ ਨੂੰ ਕਿਹਾ ਕਿ ਬੱਚਿਆਂ ਦੀਆਂ ਆਫਲਾਈਨ ਪ੍ਰੀਖਿਆਵਾਂ ਲਈਆਂ ਜਾਣ।
ਦੱਸਣਾ ਬਣਦਾ ਹੈ ਕਿ ਆਫਲਾਈਨ ਪ੍ਰੀਖਿਆਵਾਂ ਰੱਦ ਕਰਵਾਉਣ ਨੂੰ ਲੈ ਕੇ ਇੱਕ ਰਿੱਟ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਸੀ।
ਜਿਸ ਨੂੰ ਅੱਜ ਸੁਪਰੀਮ ਕੋਰਟ ਵੱਲੋਂ ਰੱਦ ਕਰਦਿਆਂ ਹੋਇਆਂ ਇਹ ਫੈਸਲਾ ਸੁਣਾਇਆ ਕਿ ਬੱਚਿਆਂ ਦੀਆਂ ਆਨਲਾਈਨ ਨਹੀਂ ਬਲਕਿ ਆਫਲਾਈਨ ਪ੍ਰੀਖਿਆਵਾਂ ਹੋਣਗੀਆਂ।



