ਮਾਨਸਾ 23 ਫ਼ਰਵਰੀ/ਗੁਰਜੰਟ ਸਿੰਘ ਬਾਜੇਵਾਲੀਆ/ ਸਰਦੂਲਗੜ੍ਹ ਅੱਜ ਸੀਨੀਅਰ ਮੈਡੀਕਲ ਅਫਸਰ ਡਾ ਜਾਗੇਸ਼ ਚਾਂਦਨਾ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਦੇ ਸਮੂਹ ਕਰਮਚਾਰੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ iਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਵੇਦ ਪ੍ਰਕਾਸ਼ ਸੰਧੂ , ਡਾ ਸੋਹਣ ਲਾਲ ਅਰੋੜਾ ਐਮ ਡੀ ਮੈਡੀਸਨ, ਬਲਾਕ ਐਜੂਕੇਟਰ ਤਰਲੋਕ ਸਿੰਘ ਅਤੇ ਸਮੂਹ ਸਟਾਫ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ ਜਾਗੇਸ਼ ਚਾਂਦਨਾ ਦਾ ਸਨਮਾਨ ਕੀਤਾ ਗਿਆ l

ਇਸ ਮੌਕੇ ਬੋਲਦਿਆਂ ਡਾ ਸੋਹਨ ਲਾਲ ਅਰੋੜਾ ਨੇ ਕਿਹਾ ਕਿ ਡਾ ਚਾਂਦਨਾ ਸਰਦੂਲਗਡ਼੍ਹ ਵਿਖੇ ਵੀ ਮੈਡੀਕਲ ਅਫਸਰ ਦੀਆਂ ਸੇਵਾਵਾਂ ਨਿਭਾ ਕੇ ਗਏ ਹਨ ਅਤੇ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਸੀਨੀਅਰ ਮੈਡੀਕਲ ਅਫਸਰ ਦੇ ਤੌਰ ਤੇ ਸਰਦੂਲਗੜ੍ਹ ਤੋਂ ਹੀ ਰਿਟਾਇਰ ਹੋ ਰਹੇ ਹਨ l ਡਾ ਵੇਦ ਪ੍ਰਕਾਸ਼ ਸੰਧੂ ਨੇ ਬੋਲਦਿਆਂ ਕਿਹਾ ਕਿ ਡਾ ਚਾਂਦਨਾ ਇਕ ਬਹੁਤ ਹੀ ਵਧੀਆ ਸੁਭਾਅ ਅਤੇ ਸ਼ਖ਼ਸੀਅਤ ਦੇ ਮਾਲਕ ਹਨ ਜਿਨ੍ਹਾਂ ਵੱਲੋਂ ਬੇਸ਼ੱਕ ਇੱਥੇ ਥੋਡ਼੍ਹਾ ਸਮਾਂ ਆਪਣੀਆਂ ਸੇਵਾਵਾਂ ਦਿੱਤੀਆਂ ਪਰ ,ਸਾਰੇ ਹੀ ਕੰਮ ਸਮੇਂ ਸਿਰ ਨਿਪਟਾਏ ਗਏ ਹਨ l ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਹੇਮਰਾਜ ਸ਼ਰਮਾ, ਸਰਬਜੀਤ ਕੌਰ ਸਟਾਫ ਨਰਸ, ਸੁਖਦੇਵ ਸਿੰਘ ਐੱਲ ਟੀ ਅਤੇ ਚੀਫ ਫਾਰਮੇਸੀ ਅਫਸਰ ਸ਼ਿਵਜੀ ਕੁਮਾਰ ਵੱਲੋਂ ਵੀ ਡਾ ਚਾਂਦਨਾ ਦੇ ਸਨਮਾਨ ਵਿਚ ਵਿਚਾਰ ਰੱਖੇ ਗਏ l ਅੰਤ ਵਿਚ ਡਾ ਚਾਂਦਨਾ ਨੇ ਬੋਲਦਿਆਂ ਕਿਹਾ ਕਿ ਸਰਦੂਲਗੜ੍ਹ ਦੇ ਸਮੂਹ ਸਟਾਫ਼ ਦੇ ਪਿਆਰ ਅਤੇ ਸਤਿਕਾਰ ਦਾ ਮੈਂ ਰਿਣੀ ਰਹਾਂਗਾ। ਕਿਉਂਕਿ ਸਾਰੇ ਹੀ ਸਟਾਫ ਨੇ ਬਹੁਤ ਵਧੀਆ ਸਹਿਯੋਗ ਦਿੱਤਾ l





