17.1 C
Chandigarh

TODAY NOW NEWS

Friday, March 20, 2026
HomeBREAKING NEWSਨਸ਼ੇ ਦੇ ਮੁਕੱਦਮਿਆਂ ਵਿੱਚ 4 ਮੁਲਜਿਮਾਂ ਨੂੰ ਕਾਬੂ ਕਰਕੇ 1200 ਨਸ਼ੀਲੀਆਂ ਗੋੋਲੀਆਂ...

ਨਸ਼ੇ ਦੇ ਮੁਕੱਦਮਿਆਂ ਵਿੱਚ 4 ਮੁਲਜਿਮਾਂ ਨੂੰ ਕਾਬੂ ਕਰਕੇ 1200 ਨਸ਼ੀਲੀਆਂ ਗੋੋਲੀਆਂ ਅਤੇ 70 ਨਸ਼ੀਲੀਆਂ ਸੀਸ਼ੀਆਂ ਕੀਤੀਆ ਬਰਾਮਦ

ਮਾਨਸਾ, 23 ਫਰਵਰੀ ਗੁਰਜੰਟ ਸਿੰਘ ਬਾਜੇਵਾਲੀਆ / ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼਼ੀਲਤਾ (ੱਕਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਧਾਨ ਸਭਾ ਚੋੋਣਾਂ ਦੇ ਮੱਦੇਨਜ਼ਰ ਨਸ਼ਿਆਂ ਦੀ ਰੋਕਥਾਮ ਕਰਨ ਲਈ ਜਿਲਾ ਅੰਦਰ ਚਲਾਈ ਵਿਸੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋੋਏ ਵੱਡੀ ਬਰਾਮਦਗੀ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਸੰਦੀਪ ਸਿੰਘ ਪੁੱਤਰ ਸੰਭੂ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀਅਨ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਕੇ ਉਹਨਾਂ ਪਾਸੋੋਂ 600 ਨਸ਼ੀਲੀਆਂ ਗੋੋਲੀਆਂ ਮਾਰਕਾ ਕੈਰੀਸੋੋਮਾ ਅਤੇ 30 ਨਸ਼ੀਲੀਆਂ ਸੀਸ਼ੀਆਂ ਬਰਾਮਦ ਕੀਤੀਆ ਗਈਆ। ਇਸੇ ਤਰਾ ਥਾਣਾ ਸਿਟੀ ਬੁਢਲਾਡਾ ਦੀ ਹੀ ਪੁਲਿਸ ਪਾਰਟੀ ਵੱਲੋਂ ਜਗਦੀਪ ਸਿੰਘ ਪੁੱਤਰ ਹਰਪਾਲ ਸਿੰਘ ਅਤੇ ਗੁਰਪਰੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀਅਨ ਬੱਲਮਗੜ (ਜਿਲਾ ਸ੍ਰੀ ਮੁਕਤਸਰ ਸਾਹਿਬ) ਨੂੰ ਕਾਬੂ ਕਰਕੇ ਉਹਨਾਂ ਪਾਸੋੋਂ 600 ਨਸ਼ੀਲੀਆਂ ਗੋੋਲੀਆਂ ਮਾਰਕਾ ਕੈਰੀਸੋੋਮਾ ਅਤੇ 40 ਨਸ਼ੀਲੀਆਂ ਸੀਸ਼ੀਆਂ ਬਰਾਮਦ ਹੋਣ ਤੇ ਮੁਲਜਿਮਾਂ ਵਿਰੁੱਧ ਐਨ,ਡੀ,ਪੀ,ਐਸ,ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਉਕਤ ਦੋੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲਿਕਾਂ ਦਾ ਪਤਾ ਲਗਾ ਕੇ ਹੋੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।
ਐਸ ਐਸ,ਪੀ, ਮਾਨਸਾ ਸ੍ਰੀ ਦੀਪਕ ਪਾਰੀਕ, ਆਈ,ਪੀ,ਐਸ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS