17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਵਿੱਚ ਚੋਣਾਂ ਵਾਲੇ ਦਿਨ 71.95 ਫੀਸਦ ਵੋਟਿੰਗ ਕੀਤੀ ਗਈ ਦਰਜ- ਸਾਰੇ...

ਪੰਜਾਬ ਵਿੱਚ ਚੋਣਾਂ ਵਾਲੇ ਦਿਨ 71.95 ਫੀਸਦ ਵੋਟਿੰਗ ਕੀਤੀ ਗਈ ਦਰਜ

– ਸਾਰੇ ਸਟਰਾਂਗ ਰੂਮ ਕੀਤੇ ਸੀਲ ;ਤਿੰਨ ਪੱਧਰੀ ਸੁਰੱਖਿਆ ਕੀਤੀ ਤਾਇਨਾਤ

ਚੰਡੀਗੜ੍ਹ, 22 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਈਆਂ। ਕੁਲ 15469618 ਵੋਟਰਾਂ ਨੇ ਵੋਟ ਪਾਈ, ਜਿਨਾਂ ਵਿੱਚ 8133930 ਪੁਰਸ਼ ਅਤੇ  7335406 ਔਰਤਾਂ ਜਦਕਿ 282 ਟਰਾਸਜੈਡਰ /ਹੋਰ ਸ਼ਾਮਿਲ ਹਨ।

 ਇਸ ਸਬੰਧੀ ਅੰਤਿਮ ਵੇਰਵਿਆਂ  ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ  ਦੱਸਿਆ ਕਿ ਸੂਬੇ ਦੇ ਕੁੱਲ 117 ਹਲਕਿਆਂ ਵਿੱਚੋਂ ਗਿੱਦੜਬਾਹਾ ਸਭ ਤੋਂ ਵੱਧ 84.93 ਫੀਸਦ ਪੋਲਿੰਗ  ਨਾਲ ਪਹਿਲੇ ਸਥਾਨ `ਤੇ ਰਿਹਾ, ਜਦਕਿ ਤਲਵੰਡੀ ਸਾਬੋ 83.70 ਫੀਸਦ ਨਾਲ ਦੂਜੇ ਸਥਾਨ `ਤੇ ਅਤੇ ਸਰਦੂਲਗੜ੍ਹ (83.64%) `ਤੇ ਰਿਹਾ। ਇਸੇ ਤਰਾਂ ਅੰਮ੍ਰਿਤਸਰ ਪੱਛਮੀ (55.40%), ਲੁਧਿਆਣਾ ਦੱਖਣੀ (59.04%) ਅਤੇ ਅੰਮ੍ਰਿਤਸਰ ਕੇਂਦਰੀ (59.19%) ਹਲਕਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਫ਼ੀਸਦ ਦਰਜ ਕੀਤੀ ਗਈ।
ਉਹਨਾ ਕਿਹਾ ਕਿ ਸਾਰੇ ਜ਼ਿਲ੍ਹਿਆਂ ਦੀਆਂ ਸਕਰੂਟਨੀ ਰਿਪੋਟਾ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਖੇ ਪ੍ਰਾਪਤ ਹੋ ਚੁੱਕੀਆਂ ਹਨ।

ਉਹਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਸੂਬੇ ਵਿੱਚ 24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ ਜਿਸ ਵਿਚ ਪੀਪਈ ਕਿੱਟਾ, ਫੇਸ ਮਾਸਕ, ਦਸਤਾਨੇ, ਫੇਸ ਸ਼ੀਲਡ ਆਦਿ ਸ਼ਾਮਲ ਹੈ, ਪੈਦਾ ਹੋਇਆ। ਇਹ ਵੇਸਟ ਹਰੇਕ ਜ਼ਿਲੇ ਵਿੱਚ ਪੀਪੀਸੀਬੀ ਵਲੋਂ ਨਿਯੁਕਤ ਜ਼ਿਲਾ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਬੜੇ ਸੁਚੱਜੇ ਅਤੇ  ਵਾਤਾਵਰਣ ਪੱਖੀ ਢੰਗ ਨਾਲ ਇੱਕਤਰ ਕਰਕੇ ਨਸ਼ਟ ਕੀਤਾ ਗਿਆ।

ਅਮਨ-ਕਾਨੂੰਨ ਦੀ ਸਥਿਤੀ ਬਾਰੇ, ਡਾ: ਰਾਜੂ ਨੇ ਕਿਹਾ ਕਿ ਰਾਜ ਵਿੱਚ ਚੋਣਾਂ ਨਾਲ ਸਬੰਧਤ ਕੁਝ ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੋਲਿੰਗ ਵਾਲੇ ਦਿਨ ਕੁੱਲ 33 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਦਰਜ ਹੋਈਆਂ ਇਨ੍ਹਾਂ 33 ਐਫਆਈਆਰਜ਼ ਵਿੱਚੋਂ, 10 ਮਾਮੂਲੀ ਝੜਪਾਂ ਨਾਲ ਸਬੰਧਤ, 16 ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ, ਤਿੰਨ ਚੋਣਾਂ ਸਬੰਧੀ ਅਪਰਾਧ, ਤਿੰਨ ਹੋਰ ਮਾਮਲੇ ਅਤੇ ਇੱਕ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਸਨ।

ਡਾ: ਰਾਜੂ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਸ਼ਾਂਤਮਈ ਢੰਗ ਨਾਲ ਵੋਟਾਂ ਪੈਣ ਤੋਂ ਬਾਅਦ ਸਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਬੰਧਤ ਸਟਰਾਂਗ ਰੂਮਾਂ ਵਿੱਚ ਭੇਜ ਦਿੱਤਾ ਗਿਆ।ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ 66 ਥਾਵਾਂ `ਤੇ ਸਾਰੇ 117 ਸਟਰਾਂਗ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਦੀ ਤਾਇਨਾਤੀ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਉਪਾਅ ਸਥਾਪਤ ਕੀਤੇ ਗਏ ਹਨ।ਉਹਨਾਂ ਕਿਹਾ ਕਿ ਸੁਰੱਖਿਆ ਬਲ 24 ਘੰਟੇ ਸਟਰੌਗ ਰੂਮਾਂ ਦੀ ਸਖਤ ਨਿਗਰਾਨੀ ਕਰ ਰਹੇ ਹਨ।

  ਉਨ੍ਹਾਂ ਦੱਸਿਆ ਕਿ  ਅਸਲ ਮਤਦਾਨ ਦੌਰਾਨ 65 ਬੈਲਟ ਯੂਨਿਟ, 60 ਕੰਟਰੋਲ ਯੂਨਿਟ ਅਤੇ 738 ਵੀਵੀਪੀਏਟੀ ਦੀ ਬਦਲੀ ਕੀਤੀ ਗਈ ।  

ਸ੍ਰੀ ਰਾਜੂ ਨੇ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਵਾਲੇ ਪੋਲਿੰਗ ਮੁਲਾਜ਼ਮਾ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ , 25 ਹਜ਼ਾਰ ਬੂਥ ਲੈਵਲ ਅਫਸਰ,ਦਿਵਿਆਂਗ ਕੋਆਰਡੀਨੇਟਰਾਂ, ਐਨਸੀਸੀ/ਐਨਐਸਐਸ ਦੇ ਵਾਲੰਟੀਅਰਾਂ,ਆਸ਼ਾ ਵਰਕਰਾਂ ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡਾਂ ਦੇ ਚੌਕੀਦਾਰਾਂ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS