16 C
Chandigarh

TODAY NOW NEWS

Friday, March 20, 2026
HomeBREAKING NEWSਪੋਰਟਲੈਂਡ ਵਿਚ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ, 5 ਜਖਮੀ

ਪੋਰਟਲੈਂਡ ਵਿਚ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ, 5 ਜਖਮੀ

ਸੈਕਰਾਮੈਂਟੋ 22 ਫਰਵਰੀ (ਹੁਸਨ ਲੜੋਆ ਬੰਗਾ)- ਪੋਰਟਲੈਂਡ, ਓਰਗੋਨ, ਵਿਚ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ 5 ਹੋਰ ਜਖਮੀ ਹੋ ਗਏ। ਗੋਲੀਬਾਰੀ ਤੋਂ ਪਹਿਲਾਂ ਦੋ ਧਿਰਾਂ ਵਿਚਾਲੇ ਤਕਰਾਰ ਵੀ ਹੋਇਆ। ਪੋਰਟਲੈਂਡ ਪੁਲਿਸ ਬਿਊਰੋ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਦੋਨੋਂ ਧਿਰਾਂ ਹਥਿਆਰਬੰਦ ਸਨ। ਪ੍ਰਾਪਤ ਵੇਰਵੇ ਅਨੁਸਾਰ ਕੁਝ ਲੋਕ ਨਾਰਮੰਡੇਲ ਪਾਰਕ ਵਿਚ 22 ਸਾਲਾ ਕਾਲੇ ਵਿਅਕਤੀ ਆਮਿਰ ਲੌਕੀ ਦੀ ਇਸ ਮਹੀਨੇ ਦੇ ਸ਼ੁਰੂ ਵਿਚ ਮਿਨੀਆਪੋਲਿਸ ਦੇ

ਇਕ ਪੁਲਿਸ ਅਫਸਰ ਹਥੋਂ ਹੋਈ ਹੱਤਿਆ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਲਈ ਇਕੱਤਰ ਹੋਏ ਸਨ। ਨੇੜੇ ਰਹਿੰਦੇ ਇਕ ਘਰ ਦੇ ਮਾਲਕ ਨਾਲ ਪ੍ਰਦਰਸ਼ਨਕਾਰੀਆਂ ਦੀ ਤੂੰ-ਤੂੰ, ਮੈ-ਮੈ ਹੋਈ ਜਿਸ ਉਪਰੰਤ ਗੋਲੀਆਂ ਚੱਲੀਆਂ। ਪੁਲਿਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਕੁਝ ਨਹੀਂ ਦੱਸਿਆ ਤੇ ਸਾਰੇ ਉਥੋਂ ਖਿਸਕ ਗਏ। ਪੁਲਿਸ ਨੇ ਲੋਕਾਂ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਹੈ। ਜਖਮੀਆਂ ਵਿਚ ਦੋ ਵਿਅਕਤੀ ਤੇ 3 ਔਰਤਾਂ ਸ਼ਾਮਿਲ ਹਨ ਜਿਨਾਂ ਨੂੰ ਨੇੜੇ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS